ਟੋਂਗਾ 'ਚ ਜਵਾਲਾਮੁਖੀ ਧਮਾਕੇ ਕਾਰਨ ਸੁਆਹ ਦੀ ਪਰਤ ਜਮ੍ਹਾਂ, ਰਾਹਤ ਕੰਮਾਂ 'ਚ ਦੇਰੀ

Tuesday, Jan 18, 2022 - 10:36 AM (IST)

ਟੋਂਗਾ 'ਚ ਜਵਾਲਾਮੁਖੀ ਧਮਾਕੇ ਕਾਰਨ ਸੁਆਹ ਦੀ ਪਰਤ ਜਮ੍ਹਾਂ, ਰਾਹਤ ਕੰਮਾਂ 'ਚ ਦੇਰੀ

ਵੈਲਿੰਗਟਨ (ਏਜੰਸੀ): ਹਵਾਈ ਅੱਡੇ ਦੇ ਰਨਵੇਅ 'ਤੇ ਸੁਆਹ ਦੀ ਇੱਕ ਮੋਟੀ ਪਰਤ ਜਮ੍ਹਾਂ ਹੋਣ ਕਾਰਨ ਪ੍ਰਸ਼ਾਂਤ ਟਾਪੂ ਦੇਸ਼ ਟੋਂਗਾ ਨੂੰ ਸਹਾਇਤਾ ਪਹੁੰਚਾਉਣ ਵਿੱਚ ਦੇਰੀ ਹੋ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟੋਂਗਾ ਵਿਚ ਸਮੁੰਦਰ ਦੇ ਹੇਠਾਂ ਇੱਕ ਵਿਸ਼ਾਲ ਜਵਾਲਾਮੁਖੀ ਫਟਣ ਅਤੇ ਸੁਨਾਮੀ ਆਉਣ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਨਿਊਜ਼ੀਲੈਂਡ ਦੀ ਫ਼ੌਜ ਇਸ ਸਮੇਂ ਸਭ ਤੋਂ ਜ਼ਰੂਰੀ ਪੀਣ ਵਾਲੇ ਪਾਣੀ ਅਤੇ ਹੋਰ ਸਪਲਾਈਆਂ ਨੂੰ ਭੇਜ ਰਹੀ ਹੈ ਪਰ ਨਾਲ ਹੀ ਕਿਹਾ ਕਿ ਰਨਵੇਅ 'ਤੇ ਸੁਆਹ ਇਕੱਠੀ ਹੋਣ ਕਾਰਨ ਜਹਾਜ਼ ਨੂੰ ਘੱਟੋ-ਘੱਟ ਇਕ ਦਿਨ ਦੀ ਦੇਰੀ ਹੋਵੇਗੀ। 

PunjabKesari

ਸ਼ਨੀਵਾਰ ਦੇ ਧਮਾਕੇ ਤੋਂ ਬਾਅਦ ਸੁਆਹ ਦੇ ਵੱਧਦੇ ਢੇਰ ਨੇ ਪਹਿਲਾਂ ਵੀ ਉਡਾਣਾਂ ਨੂੰ ਇੱਥੇ ਪਹੁੰਚਣ ਤੋਂ ਰੋਕ ਦਿੱਤਾ ਹੈ। ਨਿਊਜ਼ੀਲੈਂਡ ਟੋਂਗਾ ਲਈ ਦੋ ਜਲ ਸੈਨਾ ਦੇ ਜਹਾਜ਼ ਵੀ ਭੇਜ ਰਿਹਾ ਹੈ ਜੋ ਮੰਗਲਵਾਰ ਨੂੰ ਰਵਾਨਾ ਹੋਣਗੇ। ਇਸ ਨੇ ਰਾਹਤ ਅਤੇ ਪੁਨਰ-ਵਿਕਾਸ ਦੇ ਯਤਨਾਂ ਤਹਿਤ 10 ਲੱਖ ਨਿਊਜ਼ੀਲੈਂਡ ਡਾਲਰ ਮਤਲਬ 6,80,000 ਡਾਲਰ ਦੀ ਸ਼ੁਰੂਆਤੀ ਰਕਮ ਪ੍ਰਦਾਨ ਕਰਨ ਦੀ ਵੀ ਵਚਨਬੱਧਤਾ ਜਤਾਈ   ਹੈ। ਆਸਟ੍ਰੇਲੀਆ ਨੇ ਸਿਡਨੀ ਤੋਂ ਬ੍ਰਿਸਬੇਨ ਤੱਕ ਇੱਕ ਜਲ ਸੈਨਾ ਦਾ ਜਹਾਜ਼ ਵੀ ਭੇਜਿਆ ਹੈ ਤਾਂ ਜੋ ਲੋੜ ਪੈਣ 'ਤੇ ਸਹਾਇਤਾ ਮਿਸ਼ਨ ਦੀਆਂ ਤਿਆਰੀਆਂ ਨੂੰ ਪੂਰਾ ਕੀਤਾ ਜਾ ਸਕੇ। 

ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦੇ ਖ਼ੌਫ਼ ਵਿਚਕਾਰ ਕੈਨੇਡਾ ਨੇ ਫਾਈਜ਼ਰ ਦੀ ਐਂਟੀ-ਕੋਵਿਡ 'ਗੋਲੀ' ਨੂੰ ਦਿੱਤੀ ਮਨਜ਼ੂਰੀ  

ਇਸ ਦੇ ਨਾਲ ਹੀ ਪੇਰੂ ਦੀ ਰਾਜਧਾਨੀ ਲੀਮਾ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਅਸਧਾਰਨ ਤੌਰ 'ਤੇ ਉੱਚੀਆਂ ਲਹਿਰਾਂ ਕਾਰਨ ਪਾਣੀ ਦੇ ਹੇਠਾਂ ਜਵਾਲਾਮੁਖੀ ਫਟਣ ਕਾਰਨ ਪੇਰੂ ਦੇ ਤੱਟ 'ਤੇ ਤੇਲ ਦਾ ਰਿਸਾਵ ਹੋਇਆ ਪਰ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਲੀਕੇਜ਼ ਨੂੰ ਕੁਝ ਘੰਟਿਆਂ ਵਿੱਚ ਕਾਬੂ ਕਰ ਲਿਆ ਗਿਆ ਅਤੇ ਖੇਤਰ ਵਿਚ ਸਫਾਈ ਦਾ ਕੰਮ ਜਾਰੀ ਹੈ। ਪੇਰੂ ਦੇ ਸਿਵਲ ਡਿਫੈਂਸ ਇੰਸਟੀਚਿਊਟ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਐਤਵਾਰ ਨੂੰ ਪ੍ਰਸ਼ਾਂਤ ਤੱਟ 'ਤੇ ਲਾ ਪੈਮਪਿਲਾ ਰਿਫਾਇਨਰੀ ਵਿਚ ਇਕ ਜਹਾਜ਼ ਤੇਲ ਨਾਲ ਲੱਦਿਆ ਜਾ ਰਿਹਾ ਸੀ ਜਦੋਂ ਤੇਜ਼ ਲਹਿਰਾਂ ਨੇ ਜਹਾਜ਼ ਨੂੰ ਹਿਲਾ ਦਿੱਤਾ ਅਤੇ ਤੇਲ ਫੈਲ ਗਿਆ। ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਗੈਲਨ ਤੇਲ ਡੁੱਲ੍ਹਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News