ਪਾਪੁਆ ਨਿਊ ਗਿਨੀ ਭੂਚਾਲ: ਪਿੰਡਾਂ ਤੱਕ ਪਹੁੰਚਾਈ ਗਈ ਮਦਦ

03/12/2018 12:46:32 PM

ਸਿਡਨੀ (ਭਾਸ਼ਾ)— ਪਾਪੁਆ ਨਿਊ ਗਿਨੀ ਦੇ ਪਹਾੜੀ ਖੇਤਰ ਵਿਚ ਦੋ ਹਫਤੇ ਪਹਿਲਾਂ ਆਏ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਸ਼ਹਿਰ ਤੋਂ ਵੱਖ ਹੋ ਗਏ (ਟੁੱਟੇ ਸੰਪਰਕ) ਦੂਰ-ਦੁਰਾਡੇ ਦੇ ਪਿੰਡਾਂ ਤੱਕ ਮਦਦ ਪਹੁੰਚਣ ਲੱਗੀ ਹੈ। ਰਾਹਤ ਮੁੱਖੀ ਨੇ ਸੋਮਵਾਰ ਨੂੰ ਇੱਥੇ ਪਹੁੰਚ ਕੇ ਦੱਬੇ ਹੋਏ ਘਰਾਂ ਅਤੇ ਢਹਿ-ਢੇਰੀ ਹੋਏ ਪਹਾੜਾਂ ਦੇ ਵਿਨਾਸ਼ਕਾਰੀ ਹਲਾਤਾਂ ਦਾ ਵੇਰਵਾ ਦਿੱਤਾ। ਅਲੱਗ-ਥਲੱਗ ਪਏ ਪਿੰਡਾਂ ਤੱਕ ਪਹੁੰਚਣ ਲਈ ਬਚਾਅ ਕਰਮਚਾਰੀਆਂ ਨੂੰ ਜ਼ਮੀਨ ਖਿਸਕਣ, ਟੁੱਟੀਆਂ ਸੜਕਾਂ, ਬਿਜਲੀ ਅਤੇ ਸੰਚਾਰ ਦੀ ਰੁਕੀ ਹੋਈ ਸਪਲਾਈ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। 

PunjabKesari
ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਮਹਾਸਾਗਰੀ ਦੇਸ਼ ਦੇ ਅੰਦਰੂਨੀ ਪਹਾੜੀ ਖੇਤਰ 'ਚ 26 ਫਰਵਰੀ ਨੂੰ ਆਏ 7.5 ਤੀਬਰਤਾ ਦੇ ਭੂਚਾਲ ਕਾਰ 100 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਅਤੇ ਕਈ ਲਾਪਤਾ ਹਨ। ਪ੍ਰਧਾਨ ਮੰਤਰੀ ਪੀਟਰ ਓਨੀਲ ਨੇ ਐਤਵਾਰ ਦੀ ਸ਼ਾਮ ਨੂੰ ਦੱਸਿਆ ਕਿ ਆਸਟ੍ਰੇਲੀਆਈ ਫੌਜ ਦੇ ਸੀ-130 ਜਹਾਜ਼ ਅਤੇ ਚੀਨੂਕ ਹੈਲੀਕਾਪਟਰ ਦੀ ਮਦਦ ਨਾਲ ਸ਼ਹਿਰਾਂ ਤੋਂ ਸੰਪਰਕ ਟੁੱਟ ਚੁੱਕੇ ਪਿੰਡਾਂ ਵਿਚ ਖੁਰਾਕ ਸਮੱਗਰੀ ਅਤੇ ਪਾਣੀ ਪਹੁੰਚਾਇਆ ਗਿਆ। ਦੇਸ਼ ਦੇ ਐਮਰਜੈਂਸੀ ਕੰਟਰੋਲਰ ਬਿੱਲ ਹੈਂਬਲਿਨ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਵਲੋਂ ਆਫਤ ਦਲਾਂ ਨੂੰ ਮਦਦ ਦਿੱਤੀ ਜਾ ਰਹੀ ਹੈ।


Related News