ਅਮਰੀਕਾ 'ਚ ਵਧ ਰਿਹੈ AI; 90 ਹਜ਼ਾਰ ਭਾਰਤੀਆਂ ਦੀਆਂ ਨੌਕਰੀਆਂ ਖ਼ਤਰੇ 'ਚ
Sunday, Jun 09, 2024 - 11:01 AM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਚਿੰਤਾਜਨਕ ਖ਼ਬਰ ਹੈ। ਅਮਰੀਕਾ ਵਿੱਚ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ), ਆਈ.ਟੀ ਸੈਕਟਰ, ਉਪਭੋਗਤਾ ਸੇਵਾ ਅਤੇ ਬੁਨਿਆਦੀ ਢਾਂਚਾ ਪ੍ਰਬੰਧਨ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਕੋਰੋਨਾ ਪੀਰੀਅਡ ਤੋਂ ਬਾਅਦ AI ਦੀ ਵਿਕਾਸ ਦਰ 60 ਫ਼ੀਸਦੀ ਤੋਂ ਵੱਧ ਵਧ ਗਈ ਹੈ। ਗਾਰਟਨਰ ਦੀ ਰਿਪੋਰਟ ਮੁਤਾਬਕ ਅਗਲੇ ਸਾਲ ਅਮਰੀਕਾ ਵਿੱਚ 90 ਹਜ਼ਾਰ ਭਾਰਤੀ ਪੇਸ਼ੇਵਰਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। AI ਕਾਰਨ ਤਿੰਨ ਸਾਲਾਂ ਵਿੱਚ ਅਮਰੀਕਾ ਵਿੱਚ 30 ਹਜ਼ਾਰ ਭਾਰਤੀ ਪੇਸ਼ੇਵਰ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪਾਸਪੋਰਟ ਧਾਰਕਾਂ ਲਈ ਚੰਗੀ ਖ਼ਬਰ, ਥਾਈਲੈਂਡ ਸਰਕਾਰ ਨੇ ਕੀਤਾ ਅਹਿਮ ਐਲਾਨ
ਇਹ ਸਾਰੇ ਪੇਸ਼ੇਵਰ H-1B ਵੀਜ਼ਾ 'ਤੇ ਹਨ। ਅਮਰੀਕਾ ਵਿੱਚ ਇਸ ਸਮੇਂ ਲਗਭਗ 6 ਲੱਖ ਭਾਰਤੀ ਪੇਸ਼ੇਵਰ H-1B ਵੀਜ਼ਾ ਧਾਰਕ ਹਨ। AI ਕਾਰਨ ਨੌਕਰੀਆਂ ਗੁਆਉਣ ਦਾ ਖ਼ਤਰਾ ਵੱਡਾ ਹੈ ਕਿਉਂਕਿ ਵੱਡੀਆਂ ਕੰਪਨੀਆਂ ਤੇਜ਼ੀ ਨਾਲ AI ਮਾਡਲਾਂ ਨੂੰ ਅਪਣਾ ਰਹੀਆਂ ਹਨ। ਮੈਕੇਂਜੀ ਗਲੋਬਲ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਆਟੋਮੇਸ਼ਨ ਕਾਰਨ 2030 ਤੱਕ 12 ਮਿਲੀਅਨ (1 ਕਰੋੜ 20 ਲੱਖ) ਲੋਕ ਜਾਂ ਤਾਂ ਆਪਣੀ ਨੌਕਰੀ ਗੁਆ ਦੇਣਗੇ ਜਾਂ ਉਨ੍ਹਾਂ ਨੂੰ ਹੋਰ ਖੇਤਰਾਂ ਵਿੱਚ ਨੌਕਰੀਆਂ ਦੀ ਭਾਲ ਕਰਨੀ ਪਵੇਗੀ। ਫੋਰੈਸਟਰ ਦੀ ਰਿਪੋਰਟ ਅਨੁਸਾਰ ਆਈ.ਟੀ ਸੈਕਟਰ ਵਿੱਚ AI ਬੂਮ ਦਾ ਸਿੱਧਾ ਅਸਰ ਭਾਰਤੀਆਂ 'ਤੇ ਪੈਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।