PM ਮੋਦੀ ਦੇ ਸੰਭਾਵਿਤ ਆਸਟ੍ਰੇਲੀਆਈ ਦੌਰੇ ਤੋਂ ਪਹਿਲਾਂ ਭਾਰਤੀ ਭਾਈਚਾਰੇ ਨੇ ਰੱਖੀ ਖ਼ਾਸ ਮੰਗ

Saturday, Apr 22, 2023 - 01:41 PM (IST)

ਮੈਲਬੌਰਨ (ਭਾਸ਼ਾ)- ਮੈਲਬੌਰਨ (ਭਾਸ਼ਾ)- ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਪੱਛਮੀ ਸਿਡਨੀ ਦੇ ਇਕ ਉਪਨਗਰ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਦੀ ਸੰਭਾਵਿਤ ਯਾਤਰਾ ਤੋਂ ਪਹਿਲਾਂ 'ਲਿਟਲ ਇੰਡੀਆ' ਰੱਖਣ ਦੀ ਇਕ ਵਾਰ ਫਿਰ ਮੰਗ ਕੀਤੀ ਹੈ। ਮੀਡੀਆ ਵਿਚ ਆਈ ਇਕ ਖ਼ਬਰ ਤੋਂ ਇਹ ਜਾਣਕਾਰੀ ਮਿਲੀ। ਏਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਉਪਨਗਰ ਖੇਤਰ ਹੈਰਿਸ ਪਾਰਕ ਵਿਚ ਭਾਰਤੀ ਕਾਰੋਬਾਰੀ ਵੱਖ-ਵੱਖ ਰੈਸਟੋਰੈਂਟਾਂ ਅਤੇ ਪ੍ਰਚੂਨ ਦੁਕਾਨਾਂ ਦੇ ਸਮੂਹ ਨੂੰ 'ਲਿਟਲ ਇੰਡੀਆ' ਦੇ ਰੂਪ ਵਿਚ ਸੰਬੋਧਿਤ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਧਿਕਾਰਤ ਤੌਰ 'ਤੇ ਇਹ ਨਾਮ ਰੱਖਣ ਨਾਲ ਇਹ ਖੇਤਰ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬੰਦੂਕਧਾਰੀਆਂ ਨੇ ਇਕੋ ਪਰਿਵਾਰ ਦੇ 10 ਜੀਆਂ ਨੂੰ ਮਾਰੀਆਂ ਗੋਲ਼ੀਆਂ, ਮ੍ਰਿਤਕਾਂ 'ਚ ਬੱਚਾ ਵੀ ਸ਼ਾਮਲ

ਲਿਟਲ ਇੰਡੀਆ ਹੈਰਿਸ ਪਾਰਕ ਬਿਜਨੈੱਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਦੇਸ਼ਵਾਲ ਮੁਤਾਬਕ ਖੇਤਰ ਦਾ ਨਾਮ ਅਧਿਕਾਰਤ ਤੌਰ 'ਤੇ 'ਲਿਟਲ ਇੰਡੀਆ' ਰੱਖਣ ਦਾ ਪਹਿਲਾ ਪ੍ਰਸਤਾਵ 2015 ਵਿਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਪਨਗਰ ਦਾ ਨਾਮ ਰਸਮੀ ਤੌਰ 'ਤੇ 'ਲਿਟਲ ਇੰਡੀਆ' ਐਲਾਨ ਕਰਨ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਸੀ ਕਿਉਂਕਿ ਆਸਟ੍ਰੇਲੀਆ ਦੇ ਭੂਗੋਲਿਕ ਨੇਮਜ਼ ਬੋਰਡ (ਜੀ.ਐੱਨ.ਬੀ.) ਨੇ ਪੈਰਾਮਾਟਾ ਕੌਂਸਲ ਨੂੰ ਮਾਰਕੀਟਿੰਗ ਸਮੱਗਰੀ ਵਿਚ ਇਸ ਸ਼ਬਦ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ, ਕਿਉਂਕਿ ਇਸ ਨਾਲ 'ਭੰਬਲਭੂਸਾ' ਪੈਦਾ ਹੁੰਦਾ ਹੈ। 

ਇਹ ਵੀ ਪੜ੍ਹੋ: ਪਾਕਿ ’ਚ ਭਾਰਤੀ ਚੈਨਲ ਪ੍ਰਸਾਰਿਤ ਕਰਨ ’ਤੇ ਫਿਰ ਲੱਗੀ ਪਾਬੰਦੀ, ਕਈ ਥਾਂਵਾਂ ’ਤੇ ਛਾਪੇਮਾਰੀ

ਪ੍ਰਸਤਾਵ ਪੇਸ਼ ਕਰਨ ਵਾਲੇ ਪੈਰਾਮਾਟਾ ਕੌਂਸਲਰ ਪਾਲ ਨੋਆਕ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਅਸੀਂ ਇਸ ਨੂੰ ਉਸੇ ਤਰਜ਼ 'ਤੇ ਇੱਕ ਅੰਤਰਰਾਸ਼ਟਰੀ ਮੰਜ਼ਿਲ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਲਿਟਲ ਇੰਡੀਆ ਸਿੰਗਾਪੁਰ ਅਤੇ ਦੁਨੀਆ ਭਰ ਦੇ ਹੋਰ ਸਥਾਨਾਂ ਵਿੱਚ ਹੈ। ਕੌਂਸਲ ਨੇ ਕਿਹਾ ਕਿ ਇਸ ਸਬੰਧ ਵਿਚ ਜੀ.ਐੱਨ.ਬੀ. ਨਾਲ ਸਲਾਹ-ਮਸ਼ਵਰਾ ਜਾਰੀ ਹੈ। ਬੋਰਡ ਦੇ ਬੁਲਾਰੇ ਨੇ ਕਿਹਾ ਕਿ ਅਜੇ ਤੱਕ 'ਲਿਟਲ ਇੰਡੀਆ' ਨਾਮ ਦੇ ਸਬੰਧ ਵਿਚ ਕੋਈ ਰਸਮੀ ਅਰਜ਼ੀ ਨਹੀਂ ਮਿਲੀ ਹੈ।  ਬੁਲਾਰੇ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਇੱਕ ਵਾਰ ਰਸਮੀ ਅਰਜ਼ੀ ਪ੍ਰਾਪਤ ਹੋਣ ਤੋਂ ਬਾਅਦ, GNB ਸਬਮਿਸ਼ਨ ਦੀ ਸਮੀਖਿਆ ਕਰੇਗਾ।" ਮੋਦੀ ਆਖਰੀ ਵਾਰ 2014 ਵਿੱਚ ਆਸਟਰੇਲੀਆ ਗਏ ਸਨ ਅਤੇ ਓਲੰਪਿਕ ਪਾਰਕ ਵਿੱਚ ਸਿਡਨੀ ਸੁਪਰਡੋਮ ਵਿੱਚ 20,000 ਲੋਕਾਂ ਨੂੰ ਸੰਬੋਧਨ ਕੀਤਾ ਸੀ। ਰਿਪੋਰਟ ਮੁਤਾਬਕ ਪੈਰਾਮਾਟਾ ਕੌਂਸਲ ਨੇ ਰਸਮੀ ਤੌਰ 'ਤੇ ਮੋਦੀ ਨੂੰ ਇਸ ਵਾਰ ਹੈਰਿਸ ਪਾਰਕ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਮਈ ਵਿੱਚ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟਰੇਲੀਆ ਦੀ ਯਾਤਰਾ ਕਰਨ ਵਾਲੇ ਹਨ, ਜਿੱਥੇ ਉਹ ਸਿਡਨੀ ਵਿੱਚ 23 ਤੋਂ 24 ਮਈ ਤੱਕ ਕਵਾਡ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਾਲ ਭਾਰਤ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਰਸਮੀ ਤੌਰ 'ਤੇ ਸੱਦਾ ਦਿੱਤਾ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।


cherry

Content Editor

Related News