ਚੀਨ ਨਾਲ ਸਮਝੌਤੇ ਮਗਰੋਂ ਫਿਲੀਪੀਨਜ਼ ਦੀਆਂ ਫ਼ੌਜਾਂ ਨੇ ਵਿਵਾਦਤ ਤੱਟੀ ਖੇਤਰ ''ਚ ਜ਼ਰੂਰੀ ਭੋਜਨ ਸਮੱਗਰੀ ਪਹੁੰਚਾਈ

Sunday, Jul 28, 2024 - 06:30 AM (IST)

ਚੀਨ ਨਾਲ ਸਮਝੌਤੇ ਮਗਰੋਂ ਫਿਲੀਪੀਨਜ਼ ਦੀਆਂ ਫ਼ੌਜਾਂ ਨੇ ਵਿਵਾਦਤ ਤੱਟੀ ਖੇਤਰ ''ਚ ਜ਼ਰੂਰੀ ਭੋਜਨ ਸਮੱਗਰੀ ਪਹੁੰਚਾਈ

ਮਨੀਲਾ : ਫਿਲੀਪੀਨਜ਼ ਦੀਆਂ ਫ਼ੌਜਾਂ ਨੇ ਸ਼ਨੀਵਾਰ ਨੂੰ ਦੱਖਣੀ ਚੀਨ ਸਾਗਰ ਦੇ ਵਿਵਾਦਤ ਤੱਟਵਰਤੀ ਖੇਤਰ 'ਚ ਭੋਜਨ ਅਤੇ ਹੋਰ ਸਾਮਾਨ ਪਹੁੰਚਾਇਆ, ਜਿਸ ਨੂੰ ਲੈ ਕੇ ਚੀਨ ਅਤੇ ਫਿਲੀਪੀਨਜ਼ ਵਿਚਾਲੇ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ। ਫਿਲੀਪੀਨਜ਼ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਹਾਂ ਦੇਸ਼ਾਂ ਨੇ ਇਸ ਵਿਵਾਦਤ ਹਿੱਸੇ 'ਤੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਖਤਮ ਕਰਨ ਲਈ ਹਾਲ ਹੀ 'ਚ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ।

ਥਾਮਸ ਤੱਟਵਰਤੀ ਖੇਤਰ 'ਤੇ ਫਿਲੀਪੀਨਜ਼ ਦੀ ਜਲ ਸੈਨਾ ਦੀ ਇਕ ਟੁਕੜੀ ਦਾ ਕੰਟਰੋਲ ਹੈ, ਪਰ ਬੀਜਿੰਗ ਦੀ ਫੌਜ ਦੁਆਰਾ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ। ਫਿਲੀਪੀਨਜ਼ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਫਿਲੀਪੀਨਜ਼ ਸਰਕਾਰ ਨੇ ਇਕ ਹਫ਼ਤਾ ਪਹਿਲਾਂ ਚੀਨ ਨਾਲ ਹੋਏ ਸਮਝੌਤੇ ਤੋਂ ਬਾਅਦ ਵਿਵਾਦਤ ਤੱਟੀ ਖੇਤਰ ਵਿਚ ਜ਼ਰੂਰੀ ਸਾਮਾਨ ਦੀ ਸਪਲਾਈ ਕੀਤੀ ਹੈ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਵਾਹਨ ਨੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 8 ਲੋਕਾਂ ਦੀ ਮੌਤ

ਫਿਲੀਪੀਨਜ਼ ਦੇ ਇਕ ਉੱਚ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਚੀਨੀ ਅਤੇ ਫਿਲੀਪੀਨਜ਼ ਦੇ ਤੱਟ ਰੱਖਿਅਕਾਂ ਨੇ ਸ਼ਨੀਵਾਰ ਨੂੰ ਤਾਲਮੇਲ ਅਤੇ ਬਿਨਾਂ ਕਿਸੇ ਟਕਰਾਅ ਦੇ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਵਿਵਾਦਤ ਖੇਤਰ ਵਿਚ ਆਵਾਜਾਈ ਦੇ ਮਾਮਲੇ ਵਿਚ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਰੇਡੀਓ ਚਿਤਾਵਨੀ ਜਾਰੀ ਕੀਤੀ ਜਾਂਦੀ ਸੀ, ਜਿਸ ਵਿਚ ਇਕ ਦੂਜੇ ਦੇ ਜਹਾਜ਼ਾਂ ਨੂੰ ਤੁਰੰਤ ਤੱਟ ਤੋਂ ਦੂਰ ਜਾਣ ਲਈ ਕਿਹਾ ਜਾਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News