ਜਰਮਨੀ ''ਚ ਨਵੀਂ ਸਰਕਾਰ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ, ਮਰਕੇਲ ਯੁੱਗ ਦਾ ਹੋਵੇਗਾ ਅੰਤ
Wednesday, Nov 24, 2021 - 11:06 PM (IST)
ਬਰਲਿਨ-ਜਰਮਨੀ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਉਲਾਫ ਸ਼ਾਲਸ ਨੇ ਬੁੱਧਵਾਰ ਨੂੰ ਕਿਹਾ ਕਿ ਨਵੀਂ ਸਰਕਾਰ ਬਣਾਉਣ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਚਾਂਸਲਰ ਰਹੀ ਏਂਜਲਾ ਮਰਕੇਲ ਦਾ ਯੁੱਗ ਖਤਮ ਹੋ ਜਾਵੇਗਾ। ਸ਼ਾਲਸ ਨੇ ਕਿਹਾ ਕਿ ਨਵੀਂ ਸਰਕਾਰ ਵੱਡੇ ਪ੍ਰਭਾਵਾਂ ਦੀ ਰਾਜਨੀਤੀ ਦੀ ਸੰਭਾਵਨਾ ਦੀ ਭਾਲ ਕਰੇਗੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪ੍ਰਭੂਸੱਤਾ ਯੂਰਪ ਦਾ ਮਹੱਤਵ, ਫਰਾਂਸ ਨਾਲ ਦੋਸਤੀ ਅਤੇ ਅਮਰੀਕਾ ਨਾਲ ਸਾਂਝੇਦਾਰੀ ਵਰਗੇ ਮੁੱਦੇ ਸਰਕਾਰ ਦੀ ਵਿਦੇਸ਼ ਨੀਤੀ ਦੇ ਮੁਖੀ ਆਧਾਰ ਹੋਣਗੇ ਅਤੇ ਯੁੱਧ ਤੋਂ ਬਾਅਦ ਦੀ ਲੰਬੀ ਪਰੰਪਰਾ ਜਾਰੀ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਸਵੀਡਨ 'ਚ 18-65 ਸਾਲ ਦੀ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਸਿਫਾਰਿਸ਼
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤਿੰਨੋਂ ਪਾਰਟੀਆਂ ਦੇ ਮੈਂਬਰ ਅਗਲੇ 10 ਦਿਨਾਂ 'ਚ ਸਮਝੌਤੇ 'ਤੇ ਆਪਣੀ ਸਹਿਮਤੀ ਦੇ ਦੇਣਗੇ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅਗਲੀ ਸਰਕਾਰ ਬਣਾਉਣ ਲਈ ਗੱਲਬਾਤ ਕਰ ਰਹੇ ਤਿੰਨੋਂ ਦਲ ਬੁੱਧਵਾਰ ਨੂੰ ਗਠਜੋੜ ਸਮਝੌਤੇ ਨੂੰ ਅੰਤਿਮ ਰੂਪ ਦੇ ਦੇਣਗੇ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਦੇਸ਼ 'ਤੇ ਸ਼ਾਸਨ ਕਰ ਰਹੀ ਚਾਂਸਲਰ ਏਂਜਲਾ ਮਰਕੇਲ ਦਾ ਦੌਰ ਖਤਮ ਹੋ ਜਾਵੇਗਾ ਅਤੇ ਮੌਜੂਦਾ ਵਿੱਤ ਮੰਤਰੀ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇਤਾ ਉਲਾਫ ਸ਼ਾਲਸ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦਾ ਸਥਾਨ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪਤੀ ਕੈਪਟਨ ਨਾਲ ਜਾਣ 'ਤੇ ਪ੍ਰਨੀਤ ਕੌਰ ਨੂੰ ਕਾਂਗਰਸ ਦਾ ਨੋਟਿਸ
ਰਾਸ਼ਟਰੀ ਚੋਣਾਂ 'ਚ 26 ਸਤੰਬਰ ਨੂੰ ਮਾਮੂਲੀ ਜਿੱਤ ਤੋਂ ਬਾਅਦ ਤੋਂ ਸੋਸ਼ਲ ਡੈਮੋਕ੍ਰੇਟਿਕ ਪਾਰਟੀ, ਗ੍ਰੀਨ ਪਾਰਟੀ ਅਤੇ ਫ੍ਰੀ ਡੈਮੋਕ੍ਰੇਟਸ ਨਾਲ ਗੱਲਬਾਤ ਕਰ ਰਹੀ ਹੈ। ਵਾਤਾਵਰਣਵਾਦੀ ਗ੍ਰੀਨ ਪਾਰਟੀ ਅਤੇ ਫ੍ਰੀ ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਕਿ ਸਮਝੌਤੇ ਦਾ ਬਿਊਰਾ ਬੁੱਧਵਾਰ ਦੁਪਹਿਰ ਬਾਅਦ ਪੇਸ਼ ਕੀਤਾ ਜਾਵੇਗਾ। ਜੇਕਰ ਤਿੰਨ ਦਲਾਂ ਦੇ ਮੈਂਬਰ ਸਮਝੌਤੇ ਨੂੰ ਅੰਤਿਮ ਰੂਪ ਦਿੰਦੇ ਹਨ ਤਾਂ ਇਹ ਦੇਸ਼ ਦੀ ਰਵਾਇਤੀ ਵੱਡੀ ਪਾਰਟੀਆਂ ਦੇ ਮੌਜੂਦਾ ਮਹਾ ਗਠਜੋੜ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ 'ਤੇ ਜਮ ਕੇ ਵਰ੍ਹੇ ਕੇਜਰੀਵਾਲ, ਦੇਖੋ Exclusive ਇੰਟਰਵਿਊ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।