ਪੋਤੇ-ਪੋਤੀਆਂ ਨੂੰ ਪ੍ਰਭਾਵਿਤ ਕਰਨ ਲਈ ਦਾਦੇ ਨੇ ਕੀਤਾ ਅਜਿਹਾ ਕੰਮ, ਖਤਰੇ ਵਿਚ ਪੈ ਗਈ ਜਾਨ

08/22/2017 5:03:08 PM

ਮੈਲਬੌਰਨ— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੁੱਢੇ ਵਿਅਕਤੀ ਦਾ ਦਿਲ ਅਤੇ ਦਿਮਾਗ ਬੱਚੇ ਵਰਗਾ ਹੋ ਜਾਂਦਾ ਹੈ ਪਰ ਇਹੀ ਬਚਪਨਾ 70 ਸਾਲ ਤੋਂ ਵੱਧ ਦੀ ਉਮਰ ਵਾਲੇ ਇਸ ਬਜ਼ੁਰਗ 'ਤੇ ਭਾਰੀ ਪੈ ਜਾਂਦਾ। ਆਸਟ੍ਰੇਲੀਆ ਦੇ ਉੱਤਰੀ ਖੇਤਰ ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੇ 14 ਪੋਤੇ-ਪੋਤੀਆਂ ਨੂੰ ਪ੍ਰਭਾਵਿਤ ਕਰਨ ਲਈ ਮਗਰਮੱਛ ਨਾਲ ਭਰੀ ਨਦੀ ਵਿਚ ਛਾਲ ਮਾਰ ਦਿੱਤੀ।
ਆਸਟ੍ਰੇਲੀਆਈ ਮੀਡੀਆ ਵਿਚ ਆਈ ਇਕ ਖਬਰ ਮੁਤਾਬਕ ਇਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਨੂੰ ਪ੍ਰਭਾਵਿਤ ਕਰਨ ਲਈ ਉੱਤਰੀ ਖੇਤਰ ਦੀ ਇਕ ਨਦੀ ਵਿਚ ਛਾਲ ਮਾਰ ਦਿੱਤੀ। ਉਸ ਨੇ ਆਪਣੀ ਪਤਨੀ ਨੂੰ ਜਲਦੀ-ਜਲਦੀ ਤਸਵੀਰਾਂ ਖਿੱਚਣ ਲਈ ਕਿਹਾ। ਉਹ ਚਾਹੁੰਦਾ ਸੀ ਕਿ ਉਸ ਦੀਆਂ ਇਹ ਤਸਵੀਰਾਂ ਦੇਖ ਬੱਚੇ ਪ੍ਰਭਾਵਿਤ ਹੋਣ ਅਤੇ ਕਹਿਣ ਕਿ ਇਸ ਉਮਰ ਵਿਚ ਵੀ ਉਨ੍ਹਾਂ ਦੇ ਦਾਦਾ ਜੀ ਇੰਨੇ ਕੂਲ ਹਨ। ਇਸ ਬਜ਼ੁਰਗ ਨੂੰ ਪਤਾ ਸੀ ਕਿ ਇਸ ਨਦੀ ਵਿਚ ਕਈ ਮਗਰਮੱਛ ਮੌਜੂਦ ਹਨ। ਉਸ ਨੇ ਥੋੜ੍ਹੀ ਜਾਂਚ ਕਰਨ ਮਗਰੋਂ ਨਦੀ ਵਿਚ ਜਾਣ ਦਾ ਫੈਸਲਾ ਕੀਤਾ ਸੀ ਪਰ ਨਦੀ ਦਾ ਪਾਣੀ ਮਿੱਟੀ ਕਾਰਨ ਗੰਦਾ ਸੀ। ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਪਾਣੀ ਅੰਦਰ ਲੁਕਿਆ ਕੋਈ ਵੀ ਮਗਰਮੱਛ ਉਸ ਦਾ ਸ਼ਿਕਾਰ ਕਰ ਲੈਂਦਾ। ਆਪਣੇ ਬੱਚਿਆਂ ਨੂੰ ਤਸਵੀਰਾਂ ਭੇਜਣ ਮਗਰੋਂ ਇਸ ਬਜ਼ੁਰਗ ਨੇ ਮੰਨਿਆ ਕਿ ਉਸ ਨੇ ਬਹੁਤ ਵੱਡੀ ਬੇਵਕੂਫੀ ਦਾ ਕੰਮ ਕੀਤਾ ਸੀ। ਉਸ ਦੇ ਇਸ ਗਲਤ ਫੈਸਲੇ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦਾ ਸੀ।


Related News