ਪਾਕਿ ’ਚ ਅੱਤਵਾਦੀਆਂ ਦੇ ਟਾਰਗੈੱਟ ਕਤਲਾਂ ਤੋਂ ਬਾਅਦ ਆਈ. ਐੱਸ. ਆਈ. ਦੀ ਨੀਂਦ ਉਡੀ

Sunday, Oct 22, 2023 - 01:00 PM (IST)

ਪਾਕਿ ’ਚ ਅੱਤਵਾਦੀਆਂ ਦੇ ਟਾਰਗੈੱਟ ਕਤਲਾਂ ਤੋਂ ਬਾਅਦ ਆਈ. ਐੱਸ. ਆਈ. ਦੀ ਨੀਂਦ ਉਡੀ

ਲਾਹੌਰ (ਏਜੰਸੀਆਂ)- ਭਾਰਤ 'ਚ ਅੱਤਵਾਦ ਗਤੀਵਿਧੀਆਂ ਦੀ ਹਿੱਸੇਦਾਰ ਰਹੀ ਆਈ. ਐੱਸ. ਆਈ. ਨੂੰ ਪਾਕਿਸਤਾਨ 'ਚ ਲਗਾਤਾਰ ਖਾਲਿਸਤਾਨੀ ਤੇ ਕਸ਼ਮੀਰੀ ਅੱਤਵਾਦੀਆਂ ਦੇ ਹੋਏ ਕਤਲਾਂ ਤੋਂ ਬਾਅਦ ਅਤੇ ਲਾਹੌਰ ਦੀਆਂ ਕੰਧਾਂ ਤੇ 'ਪਾਕਿਸਤਾਨ ਬਣੇਗਾ ਖਾਲਿਸਤਾਨ' ਦੇ ਲਿਖੇ ਨਾਅਰਿਆਂ ਕਾਰਨ ਹੱਥਾਂ-ਪੈਰਾਂ ਦੀ ਪਈ ਹੋਈ ਹੈ । ਜਿਸ ਨਾਲ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸੂਤਰਾਂ ਮੁਤਾਬਕ ਪਾਕਿ 'ਚ ਲਗਾਤਾਰ ਹੋਏ ਅੱਤਵਾਦੀਆਂ ਦੇ ਕਤਲਾਂ 'ਚ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਿਆ, ਜਦਕਿ ਪੰਜਵੜ ਦੇ ਕਤਲ ਵਿੱਚ ਆਈ. ਐੱਸ. ਆਈ. ਦਾ ਇਕ ਖ਼ਾਸ ਏਜੰਟ ਵੀ ਮਾਰਿਆ ਗਿਆ ਦੱਸਿਆ ਜਾਂਦਾ ਹੈ। ਟਾਰਗੈੱਟ ਕਤਲਾਂ ਵਿੱਚ ਲਾਹੌਰ ਸ਼ਹਿਰ ਤੋਂ ਲੈ ਕੇ ਆਜ਼ਾਦ ਕਸ਼ਮੀਰ, ਬਲਿਚੋਸਤਾਨ, ਸਿੰਧ 'ਚ ਖਾਲਿਸਤਾਨ ਤੇ ਕਸ਼ਮੀਰੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਖਾਲਿਸਤਾਨ ਨਾਲ ਸੰਬੰਧਤ ਖਾਲਿਸਤਾਨ ਲਿਬਰੇਸਨ ਫੋਰਸ ਦਾ ਮੁਖੀ ਹਰਪ੍ਰੀਤ ਹੈਪੀ, ਖਾਲਿਸਤਾਨ ਕਮਾਡੋ ਫੋਰਸ ਦਾ ਪਰਮਜੀਤ ਸਿੰਘ ਪੰਜਵੜ ਮੁੱਖ ਹਨ।

ਇਹ ਵੀ ਪੜ੍ਹੋ- CM ਮਾਨ ਦਾ ਅਹਿਮ ਫ਼ੈਸਲਾ, ਭਗਵਾਨ ਵਾਲਮੀਕਿ ਦਿਵਸ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਇਹ ਹੁਕਮ

ਸੂਤਰਾਂ ਮੁਤਾਬਕ ਪੰਜਵੜ ਦੀ ਮੌਤ ਨੇ ਪਾਕਿ 'ਚ ਬੈਠੇ ਖਾਲਿਸਤਾਨ ਦੇ ਵੱਡੇ ਆਗੂਆਂ ਤੇ ਹਮਾਇਤੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਟਾਰਗੈੱਟ ਕਤਲਾਂ ਦੇ ਕਾਰਨ ਪਾਕਿ 'ਚ ਲੁਕੇ ਖਾਲਿਸਤਾਨੀ ਆਗੂਆਂ ਨੂੰ ਲਾਹੌਰ ਸ਼ਹਿਰ ਤੋਂ ਦੂਰ ਵੱਖ-ਵੱਖ ਥਾਵਾਂ ’ਤੇ ਰੱਖਿਆ ਗਿਆ ਹੈ ਤੇ ਕਿਸੇ ਨੂੰ ਮਿਲਣ ਦੀ ਆਈ. ਐੱਸ. ਆਈ. ਇਜਾਜ਼ਤ ਨਹੀ ਦੇ ਰਹੀ। ਸੂਤਰਾਂ ਨੇ ਦੱਸਿਆ ਕਿ ਕੁਝ ਖਾਲਿਸਤਾਨੀਆਂ ਨੂੰ ਲਾਹੌਰ ਦੇ ਸ਼ਾਹੀ ਕਿਲੇ ਦੇ ਤਹਿਖ਼ਾਨੇ ਵਿੱਚ ਰੱਖਿਆ ਗਿਆ ਹੈ ਪਰ ਉੱਥੇ ਉਨ੍ਹਾਂ ਨੂੰ ਜੇਲ੍ਹ ਦੇ ਕੈਦੀਆਂ ਨਾਲੋਂ ਭੈੜਾ ਹਾਲ ਵਿੱਚ ਰੱਖਿਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ

ਸੂਤਰਾਂ ਮੁਤਾਬਕ ਪਾਕਿ ਵਿੱਚ ਐੱਸ. ਐੱਫ਼. ਜੇ. ਦੇ ਕੱਟੜ ਸਮਰਥਕ ਤੇ ਖਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਹਾਈ ਸਕਿਓਰਟੀ ਦੇ ਕੇ ਪਿਸ਼ਾਵਰ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਐੱਮ. ਐੱਨ. ਪੀ. ਰੇਸ਼ਮ ਸਿੰਘ ਅਰੋੜਾ, ਮਹਿੰਦਰਪਾਲ ਸਿੰਘ, ਬੈਂਕ ਮੈਨੇਜਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਤਾਰਾ ਸਿੰਘ, ਪ੍ਰਧਾਨ ਅਮੀਰ ਸਿੰਘ ਆਦਿ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਤੇ ਪੰਜਾਬ ਰੈਫ਼ਰੈਡਮ ਸ਼ਬਦ ਬੋਲਣ ਤੋਂ ਵੀ ਸਖ਼ਤ ਤੌਰ ’ਤੇ ਰੋਕਣ ਦਾ ਸਮਾਚਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News