ਸਵੀਡਨ ’ਚ ਕੁਰਾਨ ਸਾੜਨ ਤੋਂ ਬਾਅਦ ਹੁਣ ਯਹੂਦੀ ਧਰਮ ਗ੍ਰੰਥ ‘ਟੋਰਾ’ ਨੂੰ ਸਾੜਨ ਦੀ ਯੋਜਨਾ, ਇਜ਼ਰਾਈਲ ਭੜਕਿਆ
Sunday, Jul 16, 2023 - 05:12 PM (IST)
ਤੇਲ ਅਵੀਵ (ਯੂ. ਐੱਨ. ਆਈ.) - ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਸਟਾਕਹੋਮ ਵਿਚ ਇਜ਼ਰਾਈਲੀ ਦੂਤਘਰ ਦੇ ਸਾਹਮਣੇ ਯਹੂਦੀ ਧਰਮ ਗ੍ਰੰਥ ‘ਟੋਰਾ’ ਦੀ ਕਾਪੀ ਸਾੜਨ ਦੀ ਯੋਜਨਾ ਨੂੰ ਲੈ ਕੇ ਸਵੀਡਿਸ਼ ਕਾਰਕੁੰਨਾਂ ਦੀ ਸਖ਼ਤ ਨਿੰਦਾ ਕੀਤੀ ਹੈ।
ਕੋਹੇਨ ਨੇ ਕਿਹਾ, ‘‘ਮੈਂ ਸਵੀਡਿਸ਼ ਅਧਿਕਾਰੀਆਂ ਤੋਂ ਇਸ ਘਿਨਾਉਣੀ ਕਾਰਵਾਈ ਨੂੰ ਰੋਕਣ ਅਤੇ ਟੋਰਾ ਸਕ੍ਰੌਲਾਂ ਨੂੰ ਸਾੜਨ ਦੀ ਆਗਿਆ ਨਾ ਦੇਣ ਦੀ ਮੰਗ ਕਰਦਾ ਹਾਂ।’’ ਮੈਂ ਸਵੀਡਨ ਵਿਚ ਇਜ਼ਰਾਈਲ ਦੇ ਰਾਜਦੂਤ, ਜ਼ਵੀ ਨੇਵੋ ਕੁਲਮੈਨ ਅਤੇ ਇਜ਼ਰਾਈਲੀ ਵਿਦੇਸ਼ ਮੰਤਰਾਲੇ ਨੂੰ ਅਧਿਕਾਰਤ ਕੀਤਾ ਹੈ। ਵਿਦੇਸ਼ ਮੰਤਰਾਲਾ ਇਸ ਸ਼ਰਮਨਾਕ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕਰੇਗਾ।
ਇਹ ਵੀ ਪੜ੍ਹੋ : ਲਾਹੌਰ ’ਚ ਸਿਹਤ ਵਿਭਾਗ ਦੇ ਸੈਮੀਨਾਰ ਦੌਰਾਨ ਸਕ੍ਰੀਨ ’ਤੇ ਅਚਾਨਕ ਚੱਲੀ ਅਸ਼ਲੀਲ ਫਿਲਮ, ਮਚਿਆ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਵੀਟ ਕੀਤਾ, “ਇਜ਼ਰਾਈਲ ਯਹੂਦੀ ਲੋਕਾਂ ਦੇ ਪਵਿੱਤਰ ਧਰਮ ਗ੍ਰੰਥ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਸ ਘਿਨਾਉਣੇ ਫੈਸਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ। ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।”
ਨੇਤਨਯਾਹੂ ਅਤੇ ਰਾਸ਼ਟਰਪਤੀ ਆਈਜ਼ਕ ਹਰਜੋਗ ਨੇ ਵੀ ਪਵਿੱਤਰ ਗ੍ਰੰਥਾਂ ਨੂੰ ਸਾੜਨ ਦੀ ਇਜਾਜ਼ਤ ਦੇਣ ਦੇ ਸਵੀਡਿਸ਼ ਅਧਿਕਾਰੀਆਂ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਜੂਨ ਦੇ ਸ਼ੁਰੂ ਵਿਚ ਸਵੀਡਿਸ਼ ਪੁਲਸ ਨੇ ਕਿਹਾ ਕਿ ਉਸ ਨੂੰ ਕਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚ ਈਸਾਈ, ਯਹੂਦੀ ਅਤੇ ਮੁਸਲਿਮ ਪਵਿੱਤਰ ਗ੍ਰੰਥਾਂ ਦੀਆਂ ਕਾਪੀਆਂ ਨੂੰ ਜਨਤਕ ਤੌਰ ’ਤੇ ਸਾੜਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਗਈ ਸੀ। 28 ਜੂਨ, ਈਦ-ਉਲ-ਅਜਹਾ ਦੇ ਪਹਿਲੇ ਦਿਨ ਸਟਾਕਹੋਮ ਦੀ ਮੁੱਖ ਮਸਜਿਦ ਦੇ ਬਾਹਰ ਇਕ ਵਿਰੋਧ-ਪ੍ਰਦਰਸ਼ਨ ਹੋਇਆ, ਜਿਸ ਵਿਚ ਕੁਰਾਨ ਨੂੰ ਸਾੜਿਆ ਗਿਆ। ਉਦੋਂ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਕਿਹਾ ਸੀ ਕਿ ਇਜਾਜ਼ਤ ‘ਜਾਇਜ਼ ਪਰ ਬੇਲੋੜੀ’ ਸੀ।
ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ 'ਚ ਧੋਖਾਧੜੀ ਦਾ ਪਰਦਾਫਾਸ਼, 210 ਹਸਪਤਾਲ ਕੀਤੇ ਡੀ-ਇੰਪੈਨਲ ਤੇ 5 ਲੱਖ ਕਾਰਡ ਹੋਏ ਅਯੋਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711