ਹਾਦਸੇ ਮਗਰੋਂ ਬੇਕਾਬੂ ਹੋਈ ਬੱਸ ਘਰ ਦੇ ਦਰਵਾਜ਼ੇ ਮੋਹਰਲੇ ਬਗੀਚੇ ''ਚ ਜਾ ਵੜੀ, ਜਾਨੀ ਨੁਕਸਾਨ ਤੋ ਹੋਇਆ ਬਚਾਅ
Thursday, Jul 03, 2025 - 12:43 AM (IST)

ਵੈਨਕੂਵਰ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ਅਤੇ 88 ਐਵਨਿਊ ਦੇ ਚੌਂਕ ਨੇੜੇ ਇੱਕ ਪਿੱਕਅੱਪ ਟਰੱਕ ਨਾਲ ਹਲਕੀ ਟੱਕਰ ਮਗਰੋਂ ਬੇਕਾਬੂ ਹੋਈ ਬੱਸ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰਵਾਰ ਬਗੀਚੇ ਵਿੱਚ ਜਾ ਫਸੀ। ਇਸ ਹਾਦਸੇ ਸਮੇਂ ਇਸ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ।
ਇਹ ਵੀ ਪੜ੍ਹੋ : ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ ਦਾ ਕੈਨੇਡਾ 'ਚ ਸਨਮਾਨ
ਦੱਸਿਆ ਜਾ ਰਿਹਾ ਹੈ ਕਿ ਉਕਤ ਸਟਰੀਟ ਤੋਂ ਲੰਘ ਰਹੀ ਇਸ ਬੱਸ ਦੇ ਡਰਾਈਵਰ ਵੱਲੋਂ ਇੱਕ ਪਿਕਅੱਪ ਟਰੱਕ ਨਾਲ ਟੱਕਰ ਤੋਂ ਬਚਾਅ ਕਰਦਿਆਂ ਇਹ ਹਾਦਸਾ ਵਾਪਲ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8