ਸੁਸ਼ਮਾ ਦੇ ਦਿੱਤੇ ਭਾਸ਼ਣ ਕਾਰਨ ਪਾਕਿਸਤਾਨ ਨੂੰ ਲੱਗੀਆਂ ਮਿਰਚਾਂ, ਆਖਰਕਾਰ ਕਰ ਦਿੱਤੀ ਫਿਰ ਓਹੀ ਗੱਲ

09/24/2017 2:41:37 PM

ਨਿਊਯਾਰਕ, (ਬਿਊਰੋ)— ਸੰਯੁਕਤ ਰਾਸ਼ਟਰ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਿਸ ਤਰ੍ਹਾਂ ਨਾਲ ਪਾਕਿਸਤਾਨ ਨੂੰ ਲਤਾੜ ਲਾਈ ਹੈ, ਉਸ ਤੋਂ ਬਾਅਦ ਪਾਕਿਸਤਾਨ ਇਕਦਮ ਬੌਖਲਾ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸੰਬੋਧਨ ਦੇ ਜਵਾਬ ਵਿਚ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਗੁੱਸੇ 'ਚ ਲਾਲ ਪਾਕਿਸਤਾਨ ਨੇ ਕਸ਼ਮੀਰ ਨੂੰ ਵਿਵਾਦਪੂਰਨ ਇਲਾਕਾ ਦੱਸਿਆ ਅਤੇ ਕਿਹਾ ਕਿ ਉਹ ਪਾਕਿਸਤਾਨ ਦਾ ਹਿੱਸਾ ਹੈ। 
ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਪ੍ਰਤੀਨਿਧੀ ਮਲੀਹਾ ਲੋਧੀ ਨੇ ਕਿਹਾ ਕਿ ਭਾਰਤ ਅਤੇ ਉਸ ਦੇ ਸਿਆਸੀ ਲੋਕ ਸਾਡੇ ਨਾਲ ਦੁਸ਼ਮਣੀ ਰੱਖਦੇ ਹਨ। ਕਸ਼ਮੀਰ ਦੀ ਹਾਲਤ ਲਈ ਭਾਰਤੀ ਫੌਜ ਜ਼ਿੰਮੇਵਾਰ ਹੈ, ਜੋ ਕਿ ਉੱਥੇ ਮਾਸੂਮ ਕਸ਼ਮੀਰੀਆਂ 'ਤੇ ਜ਼ੁਲਮ ਢਾਹ ਰਹੀ ਹੈ। ਮਲੀਹਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਮੁੱਦੇ 'ਚ ਦਖਲ ਦੇਣਾ ਚਾਹੀਦਾ ਹੈ ਅਤੇ ਜੰਮੂ-ਕਸ਼ਮੀਰ 'ਚ ਰਾਇਸ਼ੁਮਾਰੀ ਹੋਣੀ ਚਾਹੀਦੀ ਹੈ। ਕਸ਼ਮੀਰ 'ਤੇ ਸਿਰਫ ਤੇ ਸਿਰਫ ਪਾਕਿਸਤਾਨ ਦਾ ਹੀ ਹੱਕ ਹੈ। ਬਸ ਇੰਨਾ ਹੀ ਨਹੀਂ ਅੱਤਵਾਦ ਦੇ ਮੁੱਦੇ 'ਤੇ ਵੀ ਮਲੀਹਾ ਨੇ ਕਿਹਾ ਕਿ ਭਾਰਤ ਅੱਤਵਾਦ ਪੈਦਾ ਕਰਦਾ ਹੈ, ਅਸੀਂ ਨਹੀਂ। 
ਦੱਸਣਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਦੇ 72ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੀਆਂ ਬੱਖੀਆਂ ਉਦੇੜ ਦਿੱਤੀਆਂ। ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨ ਦੀ ਪਛਾਣ ਅੱਤਵਾਦੀ ਦੇਸ਼ ਦੇ ਰੂਪ ਵਿਚ ਹੈ। ਸੁਸ਼ਮਾ ਨੇ ਪਾਕਿਸਤਾਨ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਇਕੱਠੇ ਆਜ਼ਾਦ ਹੋਏ ਸਨ ਪਰ ਅਸੀਂ ਦੇਸ਼ ਵਿਚ ਏਮਜ਼, ਆਈ. ਆਈ. ਟੀ., ਵਰਗੀਆਂ ਸੰਸਥਾਵਾਂ ਬਣਾਈਆਂ ਹਨ, ਜਦਕਿ ਪਾਕਿਸਤਾਨ ਨੇ ਲਸ਼ਕਰ, ਜੈਸ਼ ਵਰਗੀ ਅੱਤਵਾਦੀ ਸੰਗਠਨ ਬਣਾਏ ਹਨ। ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ। ਸੁਸ਼ਮਾ ਨੇ ਕਿਹਾ ਕਿ ਬੇਗੁਨਾਹਾਂ ਦਾ ਖੂਨ ਵਹਾਉਣ ਵਾਲਾ ਪਾਕਿਸਤਾਨ ਸਾਨੂੰ ਮਨੁੱਖੀ ਅਧਿਕਾਰ ਦਾ ਪਾਠ ਪੜ੍ਹਾ ਰਿਹਾ ਹੈ।


Related News