ਪਾਕਿ PM ਇਮਰਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਵੀ ਹੋਇਆ ਕੋਰੋਨਾ

Saturday, Mar 20, 2021 - 11:20 PM (IST)

ਪਾਕਿ PM ਇਮਰਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਵੀ ਹੋਇਆ ਕੋਰੋਨਾ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਉਨ੍ਹਾਂ ਨੇ ਦੋ ਦਿਨ ਪਹਿਲੇ ਹੀ ਚੀਨ ਦੀ ਕੋਰੋਨਾ ਵੈਕਸੀਨ ਲਵਾਈ ਸੀ। ਫਿਲਹਾਲ, ਉਹ ਹੋਮ ਆਈਸੋਲੇਸ਼ਨ 'ਚ ਚਲੇ ਗਏ ਹਨ। ਪੀ.ਐੱਮ. ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨੇ ਉਨ੍ਹਾਂ ਦੇ ਇਨਫੈਕਟਿਡ ਹੋਣ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

ਇਹ ਵੀ ਪੜ੍ਹੋ -ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦਾ ਅਧਿਕਾਰਤ ਪ੍ਰੋਗਰਾਮ ਲਗਾਤਾਰ ਦੂਜੇ ਸਾਲ ਵੀ ਕੀਤਾ ਗਿਆ ਰੱਦ

ਉਥੇ, ਹੁਣ ਪਾਕਿਸਤਾਨ ਤੋਂ ਆ ਰਹੀ ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੀ ਕੋਰੋਨਾ ਇਨਫੈਕਟਿਡ ਪਾਈ ਗਈ ਹੈ।ਦੱਸ ਦੇਈਏ ਕਿ 18 ਮਾਰਚ ਨੂੰ ਇਮਰਾਨ ਖਾਨ ਨੇ ਚੀਨ ਦੀ ਸਾਈਨੋਫਾਰਮਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ। ਚੀਨ ਦੀ ਇਹ ਇਕਮਾਤਰ ਵੈਕਸੀਨ ਪਾਕਿਸਤਾਨ 'ਚ ਅਜੇ ਉਪਲੱਬਧ ਹੈ ਜਿਸ ਦੀ ਕੋਰੋਨਾ ਤੋਂ ਬਚਾਅ ਲਈ ਦੋ ਖੁਰਾਕਾਂ ਲੈਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ -ਪਾਕਿ 'ਚ ਕੋਰੋਨਾ ਦੇ ਮਾਮਲੇ ਵਧਣ ਕਾਰਣ ਬਾਜ਼ਾਰ-ਸ਼ਾਪਿੰਗ ਮਾਲ, ਦਫਤਰ ਅਤੇ ਰੈਸਟੋਰੈਂਟ ਕੀਤੇ ਗਏ ਬੰਦ

ਚੀਨ ਨੇ ਪਾਕਿਸਤਾਨ ਨੂੰ ਇਕ ਫਰਵਰੀ ਨੂੰ ਪੰਜ ਲੱਖ ਟੀਕੇ ਮੁਹੱਈਆ ਕਰਵਾਏ ਸਨ। ਇਹ ਟੀਕੇ ਦਾਨ 'ਚ ਦਿੱਤੇ ਗਏ ਹਨ। ਇਸ ਦੇ ਦੂਜੇ ਹੀ ਦਿਨ ਪਾਕਿਸਤਾਨ ਨੇ ਦੇਸ਼ 'ਚ ਟੀਕਾਕਰਨ ਸ਼ੁਰੂ ਕਰ ਦਿੱਤਾ ਸੀ। ਚੀਨ ਤੋਂ ਟੀਕੇ ਦੀ ਦੂਜੀ ਖੇਪ 17 ਮਾਰਚ ਨੂੰ ਪਾਕਿਸਤਾਨ ਪਹੁੰਚੀ ਸੀ। ਇਸ ਦੇ ਦੂਜੇ ਦਿਨ ਪੀ.ਐੱਮ. ਨੇ ਟੀਕਾ ਲਵਾਇਆ ਸੀ ਅਤੇ ਦੋ ਦਿਨ ਬਾਅਦ ਉਹ ਕੋਰੋਨਾ ਇਨਫੈਕਟਿਡ ਹੋ ਗਏ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News