ਰਸਮ ਜਾਂ ਕੁੱਝ ਹੋਰ! ਇੱਥੇ ਵਿਆਹ ਤੋਂ ਬਾਅਦ ਲਾੜੀ ਨੂੰ ਖੰਭੇ ਨਾਲ ਬੰਨ੍ਹ ਕੀਤਾ ਜਾਂਦਾ ਹੈ ਇਹ ਕੰਮ

Sunday, Oct 06, 2024 - 05:19 AM (IST)

ਇੰਟਰਨੈਸ਼ਨਲ ਡੈਸਕ - ਵਿਆਹ ਦੀਆਂ ਰਸਮਾਂ ਨੂੰ ਲੈ ਕੇ ਲੋਕਾਂ ਵਿੱਚ ਇੱਕ ਵੱਖਰੇ ਕਿਸਮ ਦਾ ਉਤਸ਼ਾਹ ਹੁੰਦਾ ਹੈ। ਵਿਆਹ ਵਿੱਚ ਇਹ ਰਸਮਾਂ ਮਨੋਰੰਜਨ ਲਈ ਅਤੇ ਮਾਹੌਲ ਨੂੰ ਖੁਸ਼ਨੁਮਾ ਬਣਾਉਣ ਲਈ ਕੀਤੀਆਂ ਜਾਂਦੀਆਂ ਹਨ। ਪਰ ਕਈ ਵਾਰ ਇਨ੍ਹਾਂ ਰਸਮਾਂ ਨੂੰ ਲੈ ਕੇ ਵਿਵਾਦ ਵੀ ਪੈਦਾ ਹੋ ਜਾਂਦੇ ਹਨ। ਚੀਨ 'ਚ ਅਜਿਹੇ ਹੀ ਇਕ ਅਜੀਬੋ ਗਰੀਬ ਵਿਆਹ ਦੀ ਰਸਮ ਨੂੰ ਲੈ ਕੇ ਲੋਕ ਗੁੱਸੇ 'ਚ ਹਨ। ਇੱਥੇ ਰਸਮ ਦੇ ਨਾਂ 'ਤੇ ਲਾੜੀ ਨੂੰ ਖੰਭੇ ਨਾਲ ਬੰਨ੍ਹ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ, ਲਾੜੀ ਮਦਦ ਲਈ ਚੀਕਦੀ ਹੈ ਪਰ ਉਸ ਦੀ ਗੱਲ ਸੁਣਨ ਜਾਂ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ।

ਲਾੜੀ ਨੂੰ ਖੰਭੇ ਨਾਲ ਬੰਨ੍ਹ ਕੀਤਾ ਜਾਂਦਾ ਹੈ ਪ੍ਰੇਸ਼ਾਨ
ਵਿਆਹ ਦੀਆਂ ਰਸਮਾਂ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਨਿਭਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕਈ ਰਸਮਾਂ ਰਿਵਾਜਾਂ ਜਾਂ ਤਾਂ ਸਮੇਂ ਦੇ ਨਾਲ ਪੈਦਾ ਹੋਏ ਹਨ ਜਾਂ ਬਹੁਤ ਪੁਰਾਣਾ ਹੁੰਦੇ ਹਨ ਅਤੇ ਜੇਕਰ ਇਸ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਇਸ ਨੂੰ ਬੁਰਾ ਸ਼ਗਨ ਮੰਨਿਆ ਜਾਂਦਾ ਹੈ। ਇੱਥੇ ਇੱਕ ਅਜਿਹੀ ਰਸਮ ਹੈ ਜੋ ਲਗਭਗ 100 ਸਾਲ ਪੁਰਾਣੀ ਹੈ ਅਤੇ ਅਸ਼ਲੀਲ ਰਸਮਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਹ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਲਾੜੇ ਦੇ ਦੋਸਤਾਂ ਵੱਲੋਂ ਟੇਪ ਦੀ ਮਦਦ ਨਾਲ ਲਾੜੀ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਗਿਆ। ਜਿਸ ਦੀ ਵੀਡੀਓ ਚੀਨੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲਾੜੇ ਦੇ ਦੋਸਤ ਨੇ ਦੱਸੀ ਸੱਚਾਈ
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਵੀਬੋ 'ਤੇ ਵਾਇਰਲ ਹੋਈ ਵੀਡੀਓ 'ਚ ਕੁਝ ਲੋਕਾਂ ਨੇ ਇਕ ਔਰਤ ਨੂੰ ਟੇਪ ਨਾਲ ਖੰਭੇ ਨਾਲ ਬੰਨ੍ਹ ਦਿੱਤਾ, ਔਰਤ ਨੇ ਵਿਆਹ ਦਾ ਜੋੜਾ ਪਾਇਆ ਹੋਇਆ ਸੀ। ਉਹ ਮਦਦ ਲਈ ਚੀਕ ਰਹੀ ਸੀ ਪਰ ਉਸ ਨੂੰ ਬਚਾਉਣ ਲਈ ਕੋਈ ਨਹੀਂ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲਾੜੀ ਨੂੰ ਖੰਭੇ ਨਾਲ ਬੰਨ੍ਹਣ ਵਾਲੇ ਲੋਕ ਲਾੜੇ ਦੇ ਬਚਪਨ ਦੇ ਦੋਸਤ ਸਨ ਜੋ ਸਿਰਫ਼ ਇੱਕ ਖੇਡ ਖੇਡ ਰਹੇ ਸਨ। ਜਿਸ 'ਤੇ ਪਤੀ-ਪਤਨੀ ਨੇ ਵੀ ਹਾਮੀ ਭਰ ਦਿੱਤੀ ਸੀ। ਯਾਂਗ ਨਾਂ ਦੇ ਲਾੜੇ ਦੇ ਦੋਸਤ ਨੇ ਕਿਹਾ ਕਿ ਵਿਆਹਾਂ 'ਚ ਥੋੜ੍ਹਾ ਜਿਹਾ ਹੰਗਾਮਾ ਕਰਨਾ ਸਾਡਾ ਰਿਵਾਜ ਹੈ ਅਤੇ ਇਹੀ ਚੰਗੇ ਦੋਸਤਾਂ ਦੀ ਨਿਸ਼ਾਨੀ ਹੈ। ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਯਾਂਗ ਨੇ ਅੱਗੇ ਕਿਹਾ ਕਿ ਸਮਾਰੋਹ ਦੌਰਾਨ ਲਾੜਾ ਉੱਥੇ ਮੌਜੂਦ ਸੀ ਅਤੇ ਸਮਾਰੋਹ ਕਰ ਰਹੇ ਸਮੂਹ ਦੇ ਸਾਰੇ ਲੋਕਾਂ ਨੇ ਲਾੜੀ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ।


Inder Prajapati

Content Editor

Related News