ਬੋਲੀਵੀਆ ਦੇ ਉਪ ਗ੍ਰਹਿ ਮੰਤਰੀ ਨੂੰ ਅਗਵਾ ਕਰਨ ਮਗਰੋਂ ਉਤਾਰਿਆ ਮੌਤ ਦੇ ਘਾਟ (ਤਸਵੀਰਾਂ)

08/26/2016 1:25:54 PM

ਲਪਾਜ਼— ਬੋਲੀਵੀਆ ਦੇ ਉਪ ਗ੍ਰਹਿ ਮੰਤਰੀ ਰੋਡੋਲਫੋ ਇਲੇਨਸ ਦੇ ਕਤਲ ਹੋਣ ਦੀ ਖਬਰ ਮਿਲੀ ਹੈ।  ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਖਾਨ ''ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਸਥਾਨਕ ਮੀਡੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਇਲੇਨਸ ਨੂੰ ਹੜਤਾਲ ਕਰ ਰਹੇ ਖਾਨ ਦੇ ਕਰਮਚਾਰੀਆਂ ਨੇ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਦੀ ਜਾਨ ਖਤਰੇ ''ਚ ਹੈ।  ਜ਼ਿਕਰਯੋਗ ਹੈ ਕਿ ਖਾਨਾਂ ਦੇ ਕਰਮਚਾਰੀਆਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਹੋਰ ਵੀ ਸੁਵਿਧਾਵਾਂ ਦਿੱਤੀਆਂ ਜਾਣ ਅਤੇ ਨਿੱਜੀ ਕੰਪਨੀਆਂ ''ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਜਿਹਾ ਨਾ ਹੋਣ ''ਤੇ ਇਹ ਲੋਕ ਭੜਕ ਉੱਠੇ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਇੱਥੇ ਪਿਛਲੇ ਹਫਤੇ ਤੋਂ ਹਿੰਸਕ ਘਟਨਾਵਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸੇ ਕਾਰਨ ਹਾਈ ਵੇਅ ''ਤੇ ਲੋਕਾਂ ਦਾ ਭਾਰੀ ਇਕੱਠ ਸੀ। ਬੁੱਧਵਾਰ ਨੂੰ ਪੁਲਸ ਨੇ ਹਿੰਸਾ ਕਰ ਰਹੇ 2 ਕਰਮਚਾਰੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਸਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਸੀ ਖਾਨਾਂ ਦੇ ਕਰਮਚਾਰੀਆਂ ਵਲੋਂ ਹਮਲੇ ''ਚ 17 ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਥੇ ਸਥਿਤੀ ਗੰਭੀਰ ਬਣੀ ਹੋਈ ਹੈ।

 

Related News