ਹਾਂਗਕਾਂਗ, ਸਿੰਗਾਪੁਰ ਤੋਂ ਬਾਅਦ ਆਸਟ੍ਰੇਲੀਆ ’ਚ ਵੀ ਵਧੀਆਂ MDH ਅਤੇ Everest ਦੀਆਂ ਮੁਸ਼ਕਿਲਾਂ
Wednesday, May 01, 2024 - 11:04 AM (IST)
ਨਵੀਂ ਦਿੱਲੀ (ਇੰਟ.) – ਭਾਰਤ ਦੀਆਂ ਮਸਾਲਾ ਕੰਪਨੀਆਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਮਸਾਲਿਆਂ ’ਚ ਕੀਟਨਾਸ਼ਕ ਪਾਏ ਜਾਣ ਦੇ ਦੋਸ਼ਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫੂਡ ਸਟੈਂਡਰਡਸ ਆਸਟ੍ਰੇਲੀਆ-ਨਿਊਜ਼ੀਲੈਂਡ (ਐੱਫ. ਐੱਸ. ਏ. ਐੱਨ. ਜ਼ੈੱਡ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤੀ ਕੰਪਨੀਆਂ ਐੱਮ. ਡੀ. ਐੱਚ. ਅਤੇ ਐਵਰੈਸਟ ਦੇ ਮਸਾਲਿਆਂ ਨੂੰ ਲੈ ਕੇ ਜੋ ਦੋਸ਼ ਲੱਗੇ ਹਨ, ਉਨ੍ਹਾਂ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਦੱਸ ਦੇਈਏ ਕਿ ਜੇਕਰ ਜਾਂਚ ’ਚ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਕੰਪਨੀਆਂ ਨੂੰ ਆਸਟ੍ਰੇਲੀਆ ਤੋਂ ਆਪਣੇ ਪ੍ਰੋਡਕਟਸ ਵਾਪਸ ਵੀ ਮੰਗਾਉਣੇ ਪੈ ਸਕਦੇ ਹਨ। ਇਸ ਤੋਂ ਪਹਿਲਾਂ ਹਾਂਗਕਾਂਗ ਅਤੇ ਸਿੰਗਾਪੁਰ ’ਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਚੁੱਕੀਆਂ ਹਨ। ਦੂਜੇ ਪਾਸੇ ਅਮਰੀਕਾ ਨੇ ਵੀ ਦੋਵਾਂ ਕੰਪਨੀਆਂ ਨੂੰ ਵਾਚ ਲਿਸਟ ’ਚ ਪਾ ਦਿੱਤਾ ਹੈ। ਦੋਵੇਂ ਦੇਸ਼ਾਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕੰਪਨੀਆਂ ਦੇ ਮਸਾਲਿਆਂ ’ਚ ਐਥਲੀਨ ਆਕਸਾਈਡ ਦਾ ਲੈਵਲ ਆਮ ਨਾਲੋਂ ਜ਼ਿਆਦਾ ਹੈ, ਜਿਸ ਨਾਲ ਕੈਂਸਰ ਵਰਗੀ ਬੀਮਾਰੀ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਆਸਟ੍ਰੇਲੀਆ ’ਚ ਹੈ ਬੈਨ
ਐੱਫ. ਐੱਸ. ਏ. ਐੱਨ. ਜ਼ੈੱਡ. ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸਮਝਣ ਲਈ ਇੰਟਰਨੈਸ਼ਨਲ ਫੂਡ ਇਨਫੋਰਸਮੈਂਟ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਆਸਟ੍ਰੇਲੀਆ ’ਚ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਲੋੜ ਹੈ ਜਾਂ ਨਹੀਂ। ਏਜੰਸੀ ਨੇ ਕਿਹਾ ਕਿ ਐਥਲੀਨ ਆਕਸਾਈਡ ਨੂੰ ਆਸਟ੍ਰੇਲੀਆ ’ਚ ਵੇਚੇ ਜਾਣ ਵਾਲੇ ਫੂਡ ਪ੍ਰੋਡਕਟਸ ’ਚ ਯੂਜ਼ ਕਰਨ ਦੀ ਪਰਮਿਸ਼ਨ ਨਹੀਂ ਹੈ। ਜੇ ਕਿਸੇ ਪ੍ਰੋਡਕਟ ’ਚ ਇਸ ਦੀ ਵਰਤੋਂ ਪਾਈ ਜਾਂਦੀ ਹੈ ਤਾਂ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਭਾਰਤ ’ਚ ਪ੍ਰਮੁੱਖ ਮਸਾਲਾ ਬ੍ਰਾਂਡ ਐੱਮ. ਡੀ. ਐੱਚ. ਅਤੇ ਐਵਰੈਸਟ ਦੋਵਾਂ ਦੀ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ’ਚ ਕਾਫੀ ਮਜ਼ਬੂਤ ਸਥਿਤੀ ਹੈ। ਸੰਯੁਕਤ ਰਾਜ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐੱਫ. ਡੀ. ਏ.) ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਦਕਿ ਭਾਰਤੀ ਅਧਿਕਾਰੀਆਂ ਨੇ ਹਾਲ ਹੀ ’ਚ ਐੱਮ. ਡੀ. ਐੱਚ. ਅਤੇ ਐਵਰੈਸਟ ਦੋਵਾਂ ਦੀ ਪ੍ਰੋਡਕਸ਼ਨ ਯੂਨਿਟ ਦੀ ਇੰਸਪੈਕਸ਼ਨ ਵੀ ਕੀਤੀ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਐਕਸ਼ਨ ’ਚ ਆਇਆ ਮਸਾਲਾ ਬੋਰਡ
ਉੱਧਰ ਦੂਜੇ ਪਾਸੇ ਭਾਰਤ ਸਰਕਾਰ ਨੇ ਵੀ ਇਸ ਮਾਮਲੇ ਨੂੰ ਕਾਫੀ ਸੀਰੀਅਸਲੀ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ਾਂ ਤੋਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਦੇਸ਼ ਦਾ ਮਸਾਲਾ ਬੋਰਡ ਐਕਸ਼ਨ ’ਚ ਆ ਗਿਆ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਦੇ ਅੰਡਰ ਕੰਮ ਕਰਨ ਵਾਲੇ ਇਸ ਬੋਰਡ ਨੇ ਕਿਹਾ ਕਿ ਸਿੰਗਾਪੁਰ ਅਤੇ ਹਾਂਗਕਾਂਗ ਨੂੰ ਭੇਜੀ ਗਈ ਕਨਸਾਈਨਮੈਂਟ ਦੀ ਜਾਂਚ ਕੀਤੀ ਜਾਵੇਗੀ। ਬੋਰਡ ਸਿੰਗਾਪੁਰ ਅਤੇ ਹਾਂਗਕਾਂਗ ’ਚ ਮੌਜੂਦ ਭਾਰਤੀ ਦੂਤਘਰਾਂ ਦੇ ਸੰਪਰਕ ’ਚ ਹੈ ਅਤੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਰਿਹਾ ਹੈ। ਬੋਰਡ ਨਾਲ ਹੀ ਉਨ੍ਹਾਂ ਕੰਪਨੀਆਂ ਦੇ ਨਾਲ ਵੀ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀ ਖੇਪ ਨੂੰ ਵਾਪਸ ਮੰਗਵਾਇਆ ਗਿਆ ਹੈ। ਭਾਰਤ ਦੇ ਮਸਾਲੇ ਪੂਰੀ ਦੁਨੀਆ ’ਚ ਕਾਫੀ ਮਸ਼ਹੂਰ ਹਨ।
ਇਹ ਵੀ ਪੜ੍ਹੋ - ਅਰਬਪਤੀ ਨੰਬਰ-1 ਬਣਨ ਦੀ ਦੌੜ 'ਚ Elon Musk, ਇਕ ਦਿਨ 'ਚ ਕਮਾਏ 18 ਅਰਬ ਡਾਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8