ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਮੋਰੱਕੋ ਦਾ ਪਿੰਡ ‘ਮੌਲੇ ਬ੍ਰਾਹਿਮ’ ਹੁਣ ਮਲਬੇ ਦੇ ਢੇਰ ’ਚ ਤਬਦੀਲ

Monday, Sep 11, 2023 - 05:26 PM (IST)

ਮੌਲੇ ਬ੍ਰਾਹਿਮ/ਮੋਰੱਕੋ (ਭਾਸ਼ਾ)- ਮੋਰੱਕੋ ਵਿੱਚ ਆਪਣੇ ਮਨਮੋਹਕ ਦ੍ਰਿਸ਼ਾਂ ਅਤੇ ਮਾਰਾਕੇਸ਼ ਸ਼ਹਿਰ ਨਾਲ ਨੇੜਤਾ ਕਾਰਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਪਿੰਡ ਮੌਲੇ ਬ੍ਰਾਹਿਮ ਰਾਤ ਦੇ ਹਨ੍ਹੇਰੇ ’ਚ ਇਕ ਤੇਜ਼ ਭੂਚਾਲ ਨਾਲ ਕੰਬ ਉੱਠਿਆ ਅਤੇ ਹਰ ਪਾਸੇ ਚੀਕ-ਚਿਹਾੜਾ ਮੱਚ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਜਦੋਂ ਭੂਚਾਲ ਦੇ ਝਟਕੇ ਰੁਕੇ, ਉਦੋਂ ਤੱਕ ਐਟਲਸ ਪਹਾੜਾਂ ’ਤੇ ਸਥਿਤ ਇਹ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਸੰਭਾਵਿਤ ਤੌਰ ’ਤੇ ਉੱਥੇ ਸੈਂਕੜੇ ਲੋਕ ਮਾਰੇ ਗਏ, ਬਹੁਤ ਸਾਰੇ ਘਰ ਢਹਿ ਗਏ ਅਤੇ ਕੰਧਾਂ ਮਲਬੇ ਵਿੱਚ ਤਬਦੀਲ ਹੋ ਗਈਆਂ। 3,000 ਤੋਂ ਘੱਟ ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ’ਚ ਬਚਾਅ ਕਰਮਚਾਰੀ ਹੁਣ ਖੰਡਰ ਬਣ ਚੁੱਕੀਆਂ ਇਮਾਰਤਾਂ ਦੇ ਮਲਬੇ ਹੇਠਾਂ ਸਾਹ ਲੈ ਰਹੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਦੇ ਦ੍ਰਿਸ਼ ਬਹੁਤ ਹੀ ਡਰਾਉਣੇ ਹਨ। ਭੂਚਾਲ ਦੇ ਕੇਂਦਰ ਤੋਂ 45 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਇਸ ਪਿੰਡ ਦੇ ਲੋਕ ਇੱਟਾਂ ਦੇ ਬਣੇ ਘਰਾਂ ਵਿੱਚ ਰਹਿੰਦੇ ਹਨ, ਜੋ ਹੁਣ ਰਹਿਣ ਦੇ ਲਾਇਕ ਨਹੀਂ ਹਨ।

ਇਹ ਵੀ ਪੜ੍ਹੋ: ਮੋਰੱਕੋ 'ਚ ਭੂਚਾਲ ਨਾਲ ਹੁਣ ਤੱਕ 2000 ਤੋਂ ਵੱਧ ਮੌਤਾਂ, ਦੂਤਘਰ ਵੱਲੋਂ ਭਾਰਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ

ਪਿੰਡ ਦੇ ਵਸਨੀਕ ਅਯੂਬ ਤਾਊਦਿੱਤੇ ਨੇ ਕਿਹਾ, “ਸਾਨੂੰ ਅਜਿਹਾ ਜ਼ਬਰਦਸਤ ਝਟਕਾ ਮਹਿਸੂਸ ਹੋਇਆ, ਜਿਵੇਂ ਇਹ ਕਿਆਂਮਤ ਦਾ ਦਿਨ ਹੋਵੇ। 10 ਸਕਿੰਟਾਂ ’ਚ ਸਭ ਕੁਝ ਬਰਬਾਦ ਹੋ ਗਿਆ।’’ ਵਿਦਿਆਰਥੀ ਅਬਦੇਲਫਤਾਹ ਅਲ ਅਕਾਰੀ (19) ਨੇ ਕਿਹਾ ਕਿ ਭੂਚਾਲ ਦੇ ਝਟਕੇ ਇੱਕ ਮਿੰਟ ਤੋਂ ਵੱਧ ਸਮੇਂ ਤਕ ਮਹਿਸੂਸ ਕੀਤੇ ਗਏ ਸਨ। ਧਰਤੀ ਹਿੱਲ ਗਈ ਅਤੇ ਘਰਾਂ ਵਿੱਚ ਤਰੇੜਾਂ ਆ ਗਈਆਂ। ਘਬਰਾਏ ਹੋਏ ਪਿੰਡ ਵਾਸੀ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਗਲੀਆਂ ਵੱਲ ਭੱਜੇ। ਜਦੋਂ ਉਹ ਘਰਾਂ ਨੂੰ ਪਰਤੇ ਤਾਂ ਉਨ੍ਹਾਂ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਮਲਬੇ ਵਿੱਚੋਂ ਇਕ-ਇਕ ਕਰਕੇ ਲਾਸ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਮੌਤਾਂ ਦੀ ਖਬਰ ਮਿਲਦੇ ਹੀ ਕਮਿਊਨਿਟੀ ਹੈਲਥ ਸੈਂਟਰ ਦੇ ਬਾਹਰ ਇਕੱਠੇ ਹੋਏ ਲੋਕ ਧਾਹਾਂ ਮਾਰ ਕੇ ਰੋਣ ਲੱਗੇ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਦਿਲ ਨੂੰ ਛੂਹ ਲੈਣ ਵਾਲਾ ਅੰਦਾਜ਼, ਗੋਡਿਆਂ ਭਾਰ ਬੈਠ ਕੇ ਕੀਤੀ ਸ਼ੇਖ ਹਸੀਨਾ ਨਾਲ ਗੱਲ

ਭੂਚਾਲ ਕਾਰਨ 2,000 ਤੋਂ ਵੱਧ ਲੋਕਾਂ ਦੀ ਮੌਤ

ਹੇਸਪ੍ਰੈਸ ਅਖਬਾਰ ਨੇ ਸੋਮਵਾਰ ਨੂੰ ਗ੍ਰਹਿ ਮੰਤਰਾਲਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੋਰੱਕੋ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,497 ਹੋ ਗਈ ਹੈ, ਜਦੋਂ ਕਿ 2,476 ਹੋਰ ਜ਼ਖ਼ਮੀ ਹੋਏ ਹਨ। ਪਿਛਲੀਆਂ ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ 2,122 ਲੋਕ ਮਾਰੇ ਗਏ ਹਨ ਅਤੇ 2,421 ਹੋਰ ਜ਼ਖਮੀ ਹੋਏ ਹਨ। ਭੂਚਾਲ ਤੋਂ ਬਾਅਦ ਮੋਰੱਕੋ ਦੀ ਸਰਕਾਰ ਨੇ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ, 57 ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News