ਨੇਪਾਲੀ PM ਓਲੀ ਨੇ ਭਗਵਾਨ ਰਾਮ ਤੇ ਅਯੁੱਧਿਆ 'ਤੇ ਵਿਵਾਦਿਤ ਬਿਆਨ 'ਤੇ ਦਿੱਤਾ ਸਪੱਸ਼ਟੀਕਰਨ

07/14/2020 9:53:58 PM

ਕਾਠਮੰਡੂ - ਨੇਪਾਲ ਦੇ ਪੀ.ਐੱਮ. ਕੇ.ਪੀ. ਸ਼ਰਮਾ ਓਲੀ ਚੀਨ ਦੇ ਇਸ਼ਾਰੇ 'ਤੇ ਭਾਰਤ ਵਿਰੋਧੀ ਰੁਖ ਦੇ ਕਾਰਣ ਜਾਣੇ ਜਾਂਦੇ ਹਨ। ਸੋਮਵਾਰ ਨੂੰ ਓਲੀ ਨੇ ਭਗਵਾਨ ਰਾਮ ਤੇ ਅਯੁੱਧਿਆ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਅੱਜ ਨੇਪਾਲ ਦੇ ਵਿਦੇਸ਼ ਮੰਤਰਾਲਾ ਨੇ ਅਯੁੱਧਿਆ ਤੇ ਭਗਵਾਨ ਰਾਮ 'ਤੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਟਿੱਪਣੀ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਟਿੱਪਣੀ ਕਿਸੇ ਵੀ ਸਿਆਸੀ ਵਿਸ਼ੇ ਨਾਲ ਜੁੜੀ ਨਹੀਂ ਹੈ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਾ ਟੀਚਾ ਅਯੁੱਧਿਆ ਦੇ ਪ੍ਰਤੀਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਘੱਟ ਕਰਨਾ ਨਹੀਂ ਹੈ।

ਸੋਮਵਾਰ ਨੂੰ ਕਾਠਮੰਡੂ ਵਿਚ ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਸੀ ਕਿ ਅਯੁੱਧਿਆ ਅਸਲ ਵਿਚ ਨੇਪਾਲ ਦੇ ਬੀਰਭੂਮੀ ਜ਼ਿਲੇ ਦੇ ਪੱਛਮ ਵਿਚ ਸਥਿਤ ਥੋਰੀ ਸ਼ਹਿਰ ਵਿਚ ਹੈ। ਭਾਰਤ ਦਾਅਵਾ ਕਰਦਾ ਹੈ ਕਿ ਭਗਵਾਨ ਰਾਮ ਦਾ ਜਨਮ ਉਥੇ ਹੋਇਆ ਸੀ। ਉਸ ਦੇ ਇਸੇ ਲਗਾਤਾਰ ਦਾਅਵੇ ਦੇ ਕਾਰਣ ਅਸੀਂ ਮੰਨਣ ਲੱਗੇ ਹਾਂ ਕਿ ਦੇਵੀ ਸੀਤਾ ਦਾ ਵਿਆਹ ਭਾਰਤ ਦੇ ਰਾਜਕੁਮਾਰ ਰਾਮ ਨਾਲ ਹੋਇਆ ਸੀ, ਜਦਕਿ ਅਸਲੀਅਤ ਵਿਚ ਅਯੁੱਧਿਆ ਬੀਰਭੂਮੀ ਦੇ ਕੋਲ ਸਥਿਤ ਇਕ ਪਿੰਡ ਹੈ। ਓਲੀ ਨੇ ਭਾਰਤ 'ਤੇ ਸਭਿਆਚਾਰਕ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਭਾਰਤ ਨੇ ਇਕ ਨਕਲੀ ਅਯੁੱਧਿਆ ਦਾ ਨਿਰਮਾਣ ਕੀਤਾ ਹੈ।

ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਵਾਲਮੀਕ ਆਸ਼ਰਮ ਨੇਪਾਲ ਵਿਚ ਹੈ। ਉਹ ਪਵਿੱਤਰ ਸਥਾਨ ਜਿਥੇ ਰਾਜਾ ਦਸ਼ਰਥ ਨੇ ਪੁੱਤਰ ਦੇ ਜਨਮ ਦੇ ਲਈ ਯੱਗ ਕੀਤਾ ਸੀ, ਉਹ ਰਿਦਿ ਹੈ। ਦਸ਼ਰਥ ਪੁੱਤਰ ਰਾਮ ਇਕ ਭਾਰਤੀ ਨਹੀਂ ਸਨ ਤੇ ਅਯੁੱਧਿਆ ਵੀ ਨੇਪਾਲ ਵਿਚ ਹੈ। ਓਲੀ ਨੇ ਆਪਣੇ ਇਨ੍ਹਾਂ ਦਾਅਵਿਆਂ 'ਤੇ ਅਜੀਬੋ-ਗਰੀਬ ਦਲੀਲ ਦਿੰਦੇ ਹੋਏ ਕਿਹਾ ਕਿ ਜਦੋਂ ਸੰਸਾਰ ਦਾ ਕੋਈ ਤਰੀਕਾ ਨਹੀਂ ਸੀ ਤਾਂ ਭਗਵਾਨ ਰਾਮ ਸੀਤਾ ਨਾਲ ਵਿਆਹ ਕਰਨ ਜਨਕਪੁਰ ਕਿਵੇਂ ਆਏ? 
ਉਨ੍ਹਾਂ ਦਾਅਵਾ ਕੀਤਾ ਕਿ ਭਗਵਾਨ ਰਾਮ ਦੇ ਲਈ ਇਹ ਨਾਮੁਮਕਿਨ ਸੀ ਕਿ ਇਹ ਭਾਰਤ ਸਥਿਤ ਮੌਜੂਦਾ ਅਯੁੱਧਿਆ ਤੋਂ ਜਨਕਪੁਰ ਤੱਕ ਆਉਂਦੇ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਜਨਕਪੁਰ ਇਥੇ ਤੇ ਅਯੁੱਧਿਆ ਉਥੇ ਹੈ ਤੇ ਅਸੀਂ ਵਿਆਹ ਦੀ ਗੱਲ ਕਰ ਰਹੇ ਹਾਂ। ਉਸ ਵੇਲੇ ਨਾ ਮੋਬਾਇਲ ਫੋਨ ਸੀ ਤੇ ਨਾ ਹੀ ਟੈਲੀਫੋਨ, ਤਾਂ ਉਨ੍ਹਾਂ ਨੂੰ ਜਨਕਪੁਰ ਦੇ ਬਾਰੇ ਵਿਚ ਕਿਵੇਂ ਪਤਾ ਲੱਗਿਆ।


Baljit Singh

Content Editor

Related News