ਅਮਰੀਕਾ : 19 ਮਹੀਨਿਆਂ ਬਾਅਦ ਸਾਨ ਫ੍ਰਾਂਸਿਸਕੋ ਵੱਲ ਕਰੂਜ਼ ਜਹਾਜ਼ ਦੀ ਯਾਤਰਾ ਸ਼ੁਰੂ

Sunday, Oct 10, 2021 - 12:46 AM (IST)

ਅਮਰੀਕਾ : 19 ਮਹੀਨਿਆਂ ਬਾਅਦ ਸਾਨ ਫ੍ਰਾਂਸਿਸਕੋ ਵੱਲ ਕਰੂਜ਼ ਜਹਾਜ਼ ਦੀ ਯਾਤਰਾ ਸ਼ੁਰੂ

ਸਾਨ ਫ੍ਰਾਂਸਿਸਕੋ-ਕੋਵਿਡ-19 ਮਹਾਮਾਰੀ ਕਾਰਨ 19 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕਰੂਜ਼ ਜਹਾਜ਼ਾਂ ਨੇ ਅਮਰੀਕਾ 'ਚ ਸਾਨ ਫ੍ਰਾਂਸਿਸਕੋ ਵੱਲ ਪਰਤਨਾ ਸ਼ੁਰੂ ਕਰ ਦਿੱਤਾ ਹੈ। ਸਾਨ ਫ੍ਰਾਂਸਿਸਕੋ ਦੀ ਮੇਅਰ ਲੰਡਨ ਬ੍ਰੀਡ ਨੇ ਇਸ ਦਾ ਐਲਾਨ ਕਰ ਕੇ ਦੱਸਿਆ ਹੈ ਕਿ ਮੈਜੇਸਟਿਕ ਪ੍ਰਿੰਸੈਸ ਨਾਮਕ ਕਰੂਜ਼ ਜਹਾਜ਼ ਸੋਮਵਾਰ ਨੂੰ ਸਾਨ ਫ੍ਰਾਂਸਿਸਕੋ ਬੰਦਰਗਾਹ ਲਈ ਰਵਾਨਾ ਹੋਵੇਗਾ। ਇਹ ਮਾਰਚ 2020 ਤੋਂ ਬਾਅਦ ਤੋਂ ਸਾਨ ਫ੍ਰਾਂਸਿਸਕੋ ਖਾੜੀ ਖੇਤਰ ਵੱਲ ਜਾਣ ਵਾਲਾ ਪਹਿਲਾ ਕਰੂਜ਼ ਜਹਾਜ਼ ਹੋਵੇਗਾ।

ਇਹ ਵੀ ਪੜ੍ਹੋ :  ਫਰਿਜ਼ਨੋ: ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਐਲੀਮੈਂਟਰੀ ਸਕੂਲ ਹੋਇਆ ਬੰਦ

ਜ਼ਿਕਰਯੋਗ ਹੈ ਕਿ ਮਾਰਚ 2020 'ਚ ਗ੍ਰੈਂਡ ਪ੍ਰਿੰਸੇਜ ਨਾਮਕ ਕਰੂਜ਼ ਜਹਾਜ਼ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਜਦ ਉਸ 'ਤੇ ਸਵਾਰ ਕੁਝ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਕੈਲੀਫੋਰਨੀਆ ਤੱਟ ਤੋਂ ਦੂਰ ਹੋਣ ਦੇ ਕਾਰਨ ਜਹਾਜ਼ 'ਚ ਸਵਾਰ ਹਜ਼ਾਰਾਂ ਲੋਕਾਂ ਨੂੰ ਇਕਾਂਤਵਾਸ 'ਚ ਰੱਖਣਾ ਪਿਆ ਸੀ। ਮੈਜੇਸਟਿਕ ਪ੍ਰਿੰਸੇਸ ਨਾਕਮ ਕਰੂਜ਼ ਲਾਸ ਐਂਜਿਲਸ ਤੋਂ ਕੈਲੀਫੋਰਨੀਆ ਤੱਟ ਦੀ ਇਕ ਹਫਤੇ ਦੀ ਯਾਤਰਾ ਲਈ ਰਵਾਨਾ ਹੋਵੇਗਾ ਜਿਸ 'ਚ ਸੈਨ ਫ੍ਰਾਂਸਿਸਕੋ 'ਚ ਰਾਤ ਭਰ ਦਾ ਠਹਿਰਨਾ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ :  ਸਾਲ 1985 'ਚ ਜਹਾਜ਼ ਅਗਵਾ ਕਾਂਡ 'ਚ ਸ਼ਾਮਲ ਹਿਜ਼ਬੁੱਲਾ ਦੇ ਅੱਤਵਾਦੀ ਦੀ ਮੌਤ

ਸਾਨ ਫ੍ਰਾਂਸਿਸਕੋ ਦੇ ਬੰਦਰਗਾਹ 'ਤੇ ਇਸ ਸਾਲ ਦੇ ਬਚੇ ਤਿੰਨ ਮਹੀਨਿਆਂ ਦੌਰਾਨ 21 ਕਰੂਜ਼ ਜਹਾਜ਼ਾਂ ਦੇ ਪਹੁੰਚਣ ਦੀ ਉਮੀਦ ਹੈ। ਮੈਜੇਸਟਿਕ ਪ੍ਰਿੰਸੇਸ ਕਰੂਜ਼ 'ਤੇ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੇ ਪੂਰੀ ਤਰ੍ਹਾਂ ਟੀਕਾਕਰਨ ਦਾ ਸਬੂਤ ਦਿਖਾਉਣਾ ਹੋਵੇਗਾ। ਟੀਕਾਕਰਨ ਘਟੋ-ਘੱਟ 14 ਦਿਨ ਪਹਿਲਾਂ ਹੋਣਾ ਚਾਹੀਦਾ ਹੈ। ਪੋਤ ਦਾ ਸੰਚਾਲਨ ਕਰਨ ਵਾਲੀ ਕਾਨਰੀਵਲ ਕਾਰਪ ਦੀ ਸਹਾਇਕ ਕੰਪਨੀ ਪ੍ਰਿੰਸੇਸ ਕਰੂਜ਼ ਦੇ ਇਕ ਬਿਆਨ ਮੁਤਾਬਕ ਯਾਤਰੀਆਂ ਨੂੰ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਵੀ ਦਿਖਾਉਣੀ ਹੋਵੇਗੀ ਜੋ ਕਿ ਦੋ ਦਿਨ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News