100 ਸਾਲ ਬਾਅਦ ਅਮਰੀਕੀਆਂ ਨੇ ਦੇਖਿਆ ਪੂਰਨ ਸੂਰਜ ਗ੍ਰਹਿਣ (ਦੇਖੋ ਵੀਡੀਓ)

08/22/2017 12:44:29 AM

ਵਾਸ਼ਿੰਗਟਨ— 100 ਸਾਲ ਬਾਅਦ ਪੂਰਾ ਅਮਰੀਕਾ ਪੂਰਨ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖ ਰਿਹਾ ਹੈ। ਇਹ ਸੂਰਜ ਗ੍ਰਹਿਣ ਇਸ ਲਈ ਖਾਸ ਹੈ ਕਿਉਂਕਿ ਅਮਰੀਕਾ ਦੇ 12 ਸੂਬਿਆਂ 'ਚ ਵੱਖ-ਵੱਖ ਸਮੇਂ 'ਤੇ ਬਿਲਕੁਲ ਸਪੱਸ਼ਟ ਰੂਪ 'ਚ ਦੇਖਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਸੂਰਜ ਗ੍ਰਹਿਣ ਦਾ ਪਹਿਲੀ ਵਾਰ ਆਨਲਾਈਨ ਲਾਈਵ ਪ੍ਰਸਾਰਣ ਹੋ ਰਿਹਾ ਹੈ।


ਅਮਰੀਕੀ ਪੁਲਾੜ ਏਜੰਸੀ ਨਾਸਾ ਦੁਨੀਆ ਭਰ 'ਚ ਇਸ ਦਾ ਪ੍ਰਸਾਰਣ ਕਰ ਰਹੀ ਹੈ। ਦੱਸ ਦਈਏ ਕਿ ਅਮਰੀਕਾ ਜਨਤਕ ਕੰਪਨੀਆਂ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ ਛੁੱਟੀ ਦਾ ਦਿਨ ਹੈ। ਅੱਜ 100 ਸਾਲ ਬਾਅਦ ਪੂਰਨ ਸੂਰਜ ਗ੍ਰਹਿਣ ਨੂੰ ਦੇਖਣ ਲਈ ਅਮਰੀਕਾ ਦੀਆਂ ਕੰਪਨੀਆਂ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

PunjabKesariਇਸ ਸੂਰਜ ਗ੍ਰਹਿਣ ਨੂੰ ਦੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਵ੍ਹਾਈਟ ਹਾਊਸ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਪਤਨੀ ਅਤੇ ਬੇਟੇ ਨਾਲ ਸੂਰਜ ਗ੍ਰਹਿਣ ਦਾ ਨਜ਼ਾਰਾ ਲੈਂਦੇ ਹੋਏ ਦੇਖਿਆ ਗਿਆ।
PunjabKesari
ਇਸ ਤੋਂ ਪਹਿਲਾਂ ਪੂਰਨ ਸੂਰਜ ਗ੍ਰਹਿਣ 1918 'ਚ ਦੇਖਿਆ ਗਿਆ ਸੀ।


Related News