ਅਫਰੀਕਾ ''ਚ ''ਇਡਾਈ'' ਚੱਕਰਵਾਤ ਨਾਲ ਹੁਣ ਤੱਕ 700 ਲੋਕਾਂ ਦੀ ਮੌਤ, ਫੈਲੀ ਮਹਾਮਾਰੀ

03/24/2019 11:12:27 AM

ਬੀਰਾ (ਬਿਊਰੋ)— ਊਸ਼ਣਕਟੀਬੰਧੀ ਚੱਕਰਵਾਤ 'ਇਡਾਈ' ਕਾਰਨ ਅਫਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੋਜ਼ੰਬੀਕ, ਜ਼ਿੰਬਾਬਵੇ ਅਤੇ ਮਲਾਵੀ ਵਿਚ ਬੀਤੇ ਹਫਤੇ ਆਏ ਚੱਕਰਵਾਤ ਨਾਲ ਹੁਣ ਤੱਕ 723 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹਾਲੇ ਹੋਰ ਵੀ ਵੱਧ ਸਕਦਾ ਹੈ। ਇਸ ਕੁਦਰਤੀ ਆਫਤ ਨਾਲ ਹਾਲੇ ਵੀ ਹਜ਼ਾਰਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਮਦਦ ਦਾ ਇੰਤਜ਼ਾਰ ਕਰ ਰਹੇ ਹਨ। ਕਈ ਇਲਾਕੇ ਅਜਿਹੇ ਹਨ ਜਿੱਥੇ ਹਾਲੇ ਵੀ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ।

PunjabKesari

ਇੱਥੇ ਦੱਸ ਦਈਏ ਕਿ ਦੱਖਣੀ ਅਫਰੀਕਾ ਵਿਚ ਚੱਕਰਵਾਤ 'ਇਡਾਈ' ਨੇ ਬੀਤੇ ਹਫਤੇ 170 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਨਾਲ ਬੀਰਾ ਦੇ ਮੋਜ਼ੰਬੀਕ ਬੰਦਰਗਾਹ ਨਾਲ ਟਕਰਾ ਕੇ ਸ਼ਹਿਰ ਵੱਲ ਵੱਧਦਿਆਂ ਭਾਰੀ ਤਬਾਹੀ ਮਚਾਈ। ਇਸ ਚੱਕਰਵਾਤ ਦੀ ਚਪੇਟ ਵਿਚ ਆਉਣ ਨਾਲ ਮੌਜ਼ੰਬੀਕ ਵਿਚ ਮਰਨ ਵਾਲਿਆਂ ਦੀ ਗਿਣਤੀ 242 ਤੋਂ ਵੱਧ ਕੇ 417 ਹੋ ਗਈ। ਭੂਮੀ ਅਤੇ ਵਾਤਾਵਰਣ ਮੰਤਰੀ ਸੇਲੋ ਕੋਰੇਇਆ ਨੇ ਕਿਹਾ ਕਿ ਫਿਲਹਾਲ ਸਥਿਤੀ 'ਤੇ ਕਾਬੂ ਕੀਤਾ ਜਾ ਰਿਹਾ ਹੈ। ਪਰ ਹਾਲਾਤ ਹਾਲੇ ਵੀ ਚਿੰਤਾਜਨਕ ਹਨ।

PunjabKesari

ਚੱਕਰਵਾਤ ਦੀ ਚਪੋਟ ਵਿਚ ਆਉਣ ਨਾਲ ਜ਼ਿੰਬਾਬਵੇ ਵਿਚ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੱਕਰਵਾਤ  ਕਾਰਨ ਮਲਾਵੀ ਵਿਚ ਭਾਰੀ ਮੀਂਹ ਨਾਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਰਾਹਤ ਕੰਮ ਜਾਰੀ ਹੈ। ਮਲਬੇ ਹੇਠੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਸਰਕਾਰ ਅਤੇ ਰਾਹਤ ਏਜੰਸੀਆਂ ਵੱਲੋਂ ਪੀੜਤਾਂ ਦੀ ਮਦਦ ਦੇ ਨਾਲ-ਨਾਲ ਉਨ੍ਹਾਂ ਨੂੰ ਭੋਜਨ ਅਤੇ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੀਰਾ ਸ਼ਹਿਰ ਦੇ ਸਕੂਲ ਵਿਚ ਬਣੇ ਅਸਥਾਈ ਕੈਂਪਾਂ ਵਿਚ ਰਹਿ ਰਹੀ 4 ਸਾਲ ਦੀ ਬੱਚੀ ਦੀ ਮਾਂ ਨੇ ਦੱਸਿਆ,'' ਸਾਡਾ ਖਾਣਾ ਭਿੱਜ ਗਿਆ ਸੀ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿੱਥੇ ਜਾਈਏ। ਇਸ ਮੁਸੀਬਤ ਨੇ ਸਾਡਾ ਘਰ ਖੋਹ ਲਿਆ।'' 

PunjabKesari

ਸੰਯੁਕਤ ਰਾਸ਼ਟਰ ਦੇ ਕੋ-ਆਰਡੀਨੇਸ਼ਨ ਆਫ ਹਿਊਮੇਨੀਟੇਰੀਅਨ ਅਫਏਰਜ਼ (ਓ.ਸੀ.ਐੱਚ.ਏ.) ਨੇ ਸ਼ਨੀਵਾਰ ਨੂੰ ਕਿਹਾ ਕਿ ਬੁਜੀ ਅਤੇ ਜਮਬੇਜੀ ਨਦੀਆਂ ਪੁਲ ਟੁੱਟਣ ਕਾਰਨ ਖਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਉੱਤਰੀ ਅਫਰੀਕਾ ਵਿਚ ਲੱਗਭਗ 17 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸੈਂਟਰਲ ਮੌਜ਼ੰਬੀਕ ਦੇ ਬੇਇਰਾ ਵਿਚ ਸ਼ੁੱਕਰਵਾਰ ਨੂੰ ਹੈਜ਼ਾ ਦੇ ਕਈ ਮਾਮਲੇ ਸਾਹਮਣੇ ਆਏ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਐਂਡ ਰੈੱਡ ਕਰੇਸੈਂਟ ਸੋਸਾਇਟੀਜ਼ (ਆਈ.ਐੱਫ.ਆਰ.ਸੀ.) ਨੇ ਮਲੇਰੀਆ ਵਿਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਜ਼ਿਆਦਾ ਖਤਰੇ ਦੀ ਚਿਤਾਵਨੀ ਦਿੱਤੀ ਹੈ। ਚੱਕਰਵਾਤ ਇਡਾਈ ਕਾਰਨ ਬੇਇਰਾ ਨੇੜੇ ਜ਼ਮੀਨ ਵੀ ਖਿਸਕੀ ਹੈ। ਇਸ ਇਲਾਕੇ ਵਿਚ 5 ਲੱਖ ਲੋਕ ਰਹਿੰਦੇ ਹਨ। 14 ਮਾਰਚ ਨੂੰ ਇੱਥੇ 177 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚੱਲ ਰਹੀ ਸੀ। ਰਾਹਤ ਅਤੇ ਬਚਾਅ ਕੰਮ ਵਿਚ ਲੱਗੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ।


Vandana

Content Editor

Related News