ਅਫ਼ਗਾਨਿਸਤਾਨ ’ਚ ਅਣਮਿਥੇ ਸਮੇਂ ਤੱਕ ਯੁੱਧ ਲੜਨਾ ਅਮਰੀਕਾ ਦੇ ਰਾਸ਼ਟਰੀ ਹਿੱਤ ’ਚ ਨਹੀਂ: ਜੋਅ ਬਾਈਡੇਨ
Sunday, Jul 11, 2021 - 03:01 PM (IST)

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਕਰੀਬ 20 ਸਾਲਾਂ ਤੋਂ ਚੱਲ ਰਿਹਾ ਅਮਰੀਕੀ ਸੈਨਿਕ ਅਭਿਆਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ‘ਰਾਸ਼ਟਰ ਨਿਰਮਾਣ’ ਲਈ ਯੁੱਧ ਤੋਂ ਪ੍ਰਭਾਵਿਤ ਦੇਸ਼ ਨਹੀਂ ਪਾਇਆ ਗਿਆ। ਅਮਰੀਕਾ ਦੇ ਸਭ ਤੋਂ ਲੰਮੇ ਸਮੇਂ ਤੱਕ ਚੱਲੇ ਯੁੱਧ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਆਪਣੇ ਲਏ ਫ਼ੈਸਲੇ ਦਾ ਬਚਾਅ ਕਰਦੇ ਹੋਏ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਦੇ ਭਾਵੇਂ ਕਿੰਨੇ ਵੀ ਸੈਨਿਕ ਅਫਗਾਨਿਸਤਾਨ ਵਿੱਚ ਲਗਾਤਾਰ ਮੌਜੂਦ ਰਹੇ ਪਰ ਉਥੇ ਦੀਆਂ ਅਟੱਲ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ
ਅਮਰੀਕਾ ਨੇ ਆਪਣੇ ਟੀਚੇ ਪੂਰੇ ਕੀਤੇ : ਜੋਅ ਬਾਈਡੇਨ
ਜੋਅ ਬਾਈਡੇਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਫਗਾਨਿਸਤਾਨ ’ਤੇ ਦਿੱਤੇ ਆਪਣੇ ਅਹਿਮ ਭਾਸ਼ਣ ਵਿੱਚ ਕਿਹਾ ਕਿ ਅਮਰੀਕਾ ਨੇ ਦੇਸ਼ ਵਿੱਚ ਆਪਣੇ ਸਾਰੇ ਟੀਚੇ ਪੂਰੇ ਕੀਤੇ ਸਨ ਅਤੇ ਸੈਨਿਕਾਂ ਦੀ ਵਾਪਸੀ ਲਈ ਇਹ ਸਮਾਂ ਸਹੀ ਸੀ। ਜੋਅ ਬਾਈਡੇਨ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ “ਅਫਗਾਨਿਸਤਾਨ ਵਿੱਚ ਸਾਡਾ ਸੈਨਿਕ ਮਿਸ਼ਨ 31 ਅਗਸਤ ਨੂੰ ਖ਼ਤਮ ਹੋਵੇਗਾ। ਸੈਨਿਕਾਂ ਦੀ ਵਾਪਸੀ ਦਾ ਕੰਮ ਸੁਰੱਖਿਅਤ ਅਤੇ ਸਹੀ ਢੱਗ ਨਾਲ ਹੋ ਰਿਹਾ ਹੈ, ਜਿਸ ਵਿੱਚ ਵਾਪਸ ਪਰਤ ਰਹੇ ਸਾਡੇ ਸੈਨਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।”
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਅਮਰੀਕੀ ਫੌਜਾਂ ਨੇ ਵੀਹ ਸਾਲ ਅਫਗਾਨਿਸਤਾਨ ਵਿੱਚ ਲੜਿਆ ਯੁੱਧ
ਜ਼ਿਕਰਯੋਗ ਹੈ ਕਿ ਯੁੱਧ ਦਾ ਕੇਂਦਰ ਰਹੇ ਬਗਰਾਮ ਏਅਰਬੇਸ ਵੀ ਅਮਰੀਕੀ ਸੈਨਿਕਾਂ ਨੇ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ’ਚ ਰਾਸ਼ਟਰ ਨਿਰਮਾਣ ਲਈ ਨਹੀਂ ਗਏ ਸੀ। ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਅਤੇ ਦੇਸ਼ ਨੂੰ ਕਿਵੇਂ ਚਲਾਉਣਾ ਹੈ, ਇਹ ਅਧਿਕਾਰ ਅਤੇ ਜ਼ਿੰਮੇਵਾਰੀ ਸਿਰਫ਼ ਅਫਗਾਨ ਦੇ ਲੋਕਾਂ ਦੀ ਹੈ। ਅਮਰੀਕਾ ’ਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਦੇ ਬਾਅਦ ਅਮਰੀਕੀ ਫੌਜ਼ਾਂ ਨੇ ਕਰੀਬ 20 ਸਾਲ ਤੱਕ ਅਫਗਾਨਿਸਤਾਨ ’ਚ ਲੜਾਈ ਲੜੀ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ
ਸੈਨਿਕਾ ਦੀ ਵਾਪਸੀ ਦੀ ਪ੍ਰਕਿਰਿਆ 90 ਫੀਸਦੀ ਤੋਂ ਵੱਧ ਹੋਈ ਪੂਰੀ
ਜੋਅ ਬਾਈਡੇਨ ਨੇ ਕਿਹਾ ਕਿ ਇਸ 20 ਸਾਲਾ ’ਚ ਇਕ ਹਜ਼ਾਰ ਅਰਬ ਡਾਲਰ ਖ਼ਰਚ ਹੋਏ, 2,448 ਅਮਰੀਕੀ ਸੈਨਿਕ ਮਾਰੇ ਗਏ ਅਤੇ 20,722 ਜ਼ਖ਼ਮੀ ਹੋਏ। ਉਨ੍ਹਾਂ ਨੇ ਕਿਹਾ ਕਿ 2 ਦਹਾਕੇ ਪਹਿਲਾ ਅਫਗਾਨਿਸਤਾਨ ਤੋਂ ਅਲ-ਕਾਇਦਾ ਦੇ ਅਤੱਵਾਦੀਆਂ ਦੇ ਹਮਲੇ ਤੋਂ ਬਾਅਦ ਜੋ ਨੀਤੀ ਤੈਅ ਹੋਈ ਸੀ, ਅਮਰੀਕਾ ਉਸ ਨਾਲ ਬੱਝਿਆ ਹੋਇਆ ਨਹੀਂ ਰਹਿ ਸਕਦਾ। ਰਾਸ਼ਟਰਪਤੀ ਨੇ ਕਿਹਾ ਕਿ ‘‘ਬਿਨਾ ਕਿਸੇ ਵਾਜਬ ਉਮੀਦ ਦੇ, ਅਮਰੀਕੀ ਲੋਕਾਂ ਦੀ ਇੱਕ ਹੋਰ ਪੀੜ੍ਹੀ ਨੂੰ ਵੱਖਰਾ ਨਤੀਜਾ ਪ੍ਰਾਪਤ ਕਰਨ ਲਈ ਅਫਗਾਨਿਸਤਾਨ ਵਿੱਚ ਜੰਗ ਲੜਨ ਲਈ ਨਹੀਂ ਭੇਜਿਆ ਜਾ ਸਕਦਾ। ਇਸ ਤੋਂ ਪਹਿਲਾਂ ਯੂ.ਐੱਸ. ਦੀ ਫੌਜ ਨੇ ਘੋਸ਼ਣਾ ਕੀਤੀ ਸੀ ਕਿ ਸੈਨਿਕਾ ਦੀ ਵਾਪਸੀ ਦੀ ਪ੍ਰਕਿਰਿਆ 90 ਫੀਸਦੀ ਤੋਂ ਵਧੇਰੇ ਪੂਰੀ ਹੋ ਚੁੱਕੀ ਸੀ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ