ਅਫਗਾਨਿਸਤਾਨ ''ਚ ਰਾਸ਼ਟਰਪਤੀ ਚੋਣ 28 ਸਤੰਬਰ ਤੱਕ ਟਲੀ

03/20/2019 9:43:09 PM

ਕਾਬੁਲ— ਜੰਗ ਨਾਲ ਕੰਬੇ ਅਫਗਾਨਿਸਤਾਨ 'ਚ ਰਾਸ਼ਟਰਪਤੀ ਚੋਣ 28 ਸਤੰਬਰ ਤੱਕ ਟਾਲ ਦਿੱਤੀ ਗਈ ਹੈ। ਅਧਿਕਾਰਿਕ ਰੂਪ 'ਤ ਇਸ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਚੋਣ ਦੂਜੀ ਵਾਰ ਟਾਲੀ ਗਈ ਹੈ। ਇਹ ਚੋਣ ਆਪਣੇ ਮੂਲ ਪ੍ਰੋਗਰਾਮ ਤੋਂ ਪੰਜ ਮਹੀਨੇ ਪਿੱਛੜ ਗਈ ਹੈ। ਸੁਤੰਤਰ ਚੋਣ ਕਮਿਸ਼ਨ ਨੇ ਕਿਹਾ ਕਿ ਚੋਣ 'ਚ ਵੱਖ-ਵੱਖ ਸਮੱਸਿਆਵਾਂ ਤੇ ਚੁਣੌਤੀਆਂ ਆ ਰਹੀਆਂ ਹਨ। ਚੰਗੀਆਂ ਚੋਣ ਤਿਆਰੀਆਂ ਦੇ ਨਾਲ ਸੁਧਾਰ ਦੀ ਵੀ ਲੋੜ ਹੈ। ਨਤੀਜੇ ਵਜੋਂ ਪਹਿਲਾਂ ਕੀਤੇ ਐਲਾਨ ਮੁਤਾਬਕ ਚੋਣਾਂ ਹੋਣਾ ਸੰਭਵ ਨਹੀਂ ਹੈ।


Baljit Singh

Content Editor

Related News