ਅਫਗਾਨਿਸਤਾਨ 'ਚ ਹੈਲੀਕਾਪਟਰ ਕਰੈਸ਼, 2 ਅਮਰੀਕੀ ਫੌਜੀਆਂ ਦੀ ਮੌਤ

Wednesday, Nov 20, 2019 - 12:27 PM (IST)

ਅਫਗਾਨਿਸਤਾਨ 'ਚ ਹੈਲੀਕਾਪਟਰ ਕਰੈਸ਼,  2 ਅਮਰੀਕੀ ਫੌਜੀਆਂ ਦੀ ਮੌਤ

ਕਾਬੁਲ (ਭਾਸ਼ਾ): ਅਫਗਾਨਿਸਤਾਨ ਵਿਚ ਬੁੱਧਵਾਰ ਨੂੰ ਇਕ ਹੈਲੀਕਾਪਟਰ ਹਾਦਸੇ ਵਿਚ 2 ਅਮਰੀਕੀ ਫੌਜੀਆਂ ਦੀ ਮੌਤ ਦੀ ਖਬਰ ਹੈ। ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਨੇ ਇਕ ਬਿਆਨ ਵਿਚ ਬੁੱਧਵਾਰ ਨੂੰ ਦੱਸਿਆ ਕਿ ਹੈਲੀਕਾਪਟਰ ਸੰਭਵ ਤੌਰ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਉੱਧਰ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੈਲੀਕਾਪਟਰ ਢੇਰ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸ਼ੁਰੂਆਤੀ ਜਾਂਚ ਵਿਚ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਇਹ ਹਾਦਸਾ ਦੁਸ਼ਮਣਾਂ ਦੇ ਹਮਲੇ ਕਾਰਨ ਵਾਪਰਿਆ ਹੈ। 

ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰੱਖਿਆ ਮੰਤਰਾਲੇ ਦੀਆਂ ਨੀਤੀਆਂ ਦੇ ਮੁਤਾਬਕ ਹਾਦਸੇ ਵਿਚ ਮਾਰੇ ਗਏ ਫੌਜੀਆਂ ਦੇ ਨਾਮ ਫਿਲਹਾਲ ਉਜਾਗਰ ਨਹੀਂ ਕੀਤੇ ਗਏ ਹਨ। ਇਸ ਵਿਚ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਤ 1 ਵਜੇ ਹੈਲੀਕਾਪਟਰ ਨੂੰ ਲੋਗਾਰ ਸੂਬੇ ਦੇ ਚਰਖ ਜ਼ਿਲੇ ਵਿਚ ਢੇਰ ਕੀਤਾ ਹੈ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ,''ਅਮਰੀਕੀ ਮੁਜਾਹਿਦੀਨ ਦੇ ਇਕ ਅੱਡੇ 'ਤੇ ਹਮਲਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਹੈਲੀਕਾਪਟਰ ਢੇਰ ਕਰ ਦਿੱਤਾ ਗਿਆ। ਉਸ ਵਿਚ ਅੱਗ ਲੱਗ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਮਾਰੇ ਗਏ।


author

Vandana

Content Editor

Related News