ਅਫਗਾਨਿਸਤਾਨ 'ਚ ਫੌਜ ਨੇ 15 ਤਾਲਿਬਾਨੀ ਅੱਤਵਾਦੀ ਕੀਤੇ ਢੇਰ

05/14/2019 3:21:40 PM

ਕਾਬੁਲ— ਅਫਗਾਨਿਸਤਾਨ ਦੇ ਗਜਨੀ ਸੂਬੇ 'ਚ ਫੌਜ ਵਲੋਂ ਚਲਾਈ ਗਈ ਮੁਹਿੰਮ 'ਚ ਘੱਟ ਤੋਂ ਘੱਟ 15 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ ਹੋਰ 5 ਜ਼ਖਮੀ ਹੋ ਗਏ ਹਨ। ਇਸ ਦੇ ਇਲਾਵਾ 3 ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਫੌਜ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

'ਅਫਗਾਨ ਸਪੈਸ਼ਲ ਆਪਰੇਸ਼ਨ ਫੋਰਸਜ਼' ਨੇ ਸੋਮਵਾਰ ਨੂੰ ਅੰਦਾਰ ਜ਼ਿਲੇ ਦੇ ਸ਼ੈਲੀ ਇਲਾਕੇ ਅਤੇ ਗੀਲਨ ਜ਼ਿਲੇ ਦੇ ਸ਼ਿਨਕਈ ਇਲਾਕੇ 'ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਅਫਗਾਨ ਫੌਜ ਦੀ 203 ਤੰਦਾਰ ਕੋਰ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਮੁਹਿੰਮ ਦੌਰਾਨ ਫੌਜ 'ਤੇ ਗੋਲੀਬਾਰੀ ਕੀਤੀ ਗਈ, ਫੌਜ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ 13 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੇ ਇਲਾਵਾ ਨਾਟੋ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਗਜਨੀ ਦੇ ਸ਼ਲੀਜ ਇਲਾਕੇ 'ਚ ਹਵਾਈ ਹਮਲੇ ਕੀਤੇ ਜਿਸ 'ਚ ਇਕ ਅੱਤਵਾਦੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਗਜਨੀ ਸ਼ਹਿਰ ਦੇ ਹੀ ਬਾਹਰੀ ਇਲਾਕੇ ਤੌਹੀਦ ਅਬਾਦ 'ਚ ਫੌਜ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ।


Related News