ਕਾਬੁਲ 'ਚ 4 ਬੰਬ ਧਮਾਕੇ, ਇਕ ਬੱਚੀ ਸਮੇਤ 4 ਨਾਗਰਿਕ ਜ਼ਖਮੀ

Monday, May 11, 2020 - 02:23 PM (IST)

ਕਾਬੁਲ 'ਚ 4 ਬੰਬ ਧਮਾਕੇ, ਇਕ ਬੱਚੀ ਸਮੇਤ 4 ਨਾਗਰਿਕ ਜ਼ਖਮੀ

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ 4 ਬੰਬ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚ ਇਕ ਬੱਚੀ ਸਮੇਤ 4 ਲੋਕ ਜ਼ਖਮੀ ਹੋ ਗਏ। ਅਫਗਾਨ ਅਧਿਕਾਰੀਆਂ ਦੇ ਮੁਤਾਬਕ ਇਕ ਬੰਬ ਕੂੜੇਦਾਨ ਦੇ ਹੇਠਾਂ ਅਤੇ 3 ਹੋਰ ਸੜਕ ਕਿਨਾਰੇ ਰੱਖੇ ਗਏ ਸਨ। ਕਾਬੁਲ ਪੁਲਸ ਦੇ ਬੁਲਾਰੇ ਫਿਰਦੌਸ ਫਰਮਰਜ਼ ਨੇ ਦੱਸਿਆ ਕਿ ਸੜਕ ਕਿਨਾਰੇ 10-20 ਮੀਟਰ ਦੀ ਦੂਰੀ 'ਤੇ ਬੰਬਾਂ ਨੂੰ ਰੱਖਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਓਬਾਮਾ 'ਤੇ ਵਿੰਨ੍ਹਿਆ ਨਿਸ਼ਾਨਾ, ਟਵਿੱਟਰ 'ਤੇ ਭਿੜੇ ਸਮਰਥਕ

ਉਹਨਾਂ ਨੇ ਕਿਹਾ ਕਿ ਬੰਬ ਧਮਾਕਿਆਂ ਵਿਚ 12 ਸਾਲ ਦੀ ਬੱਚੀ ਜ਼ਖਮੀ ਹੋਈ ਹੈ ਅਤੇ ਪੁਲਸ ਘਟਨਾ ਸਥਲ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਕਿਸੇ ਸਮੂਹ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਦੇ ਨਿਸ਼ਾਨੇ 'ਤੇ ਕੌਣ ਸੀ ਇਹ ਵੀ ਪਤਾ ਨਹੀਂ ਚੱਲ ਪਾਇਆ ਹੈ। ਕਾਬੁਲ ਅਤੇ ਉਸ ਦੇ ਆਲੇ-ਦੁਆਲੇ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੋਵੇਂ ਗੁੱਟ ਸਰਗਰਮ ਹਨ ਜੋ ਲਗਾਤਾਰ ਨਾਗਰਿਕਾਂ ਅਤੇ ਫੌਜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।


author

Vandana

Content Editor

Related News