ਅਫ਼ਗਾਨਿਸਤਾਨ : ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕਿਆਂ ’ਚ ਤਿੰਨ ਲੋਕਾਂ ਦੀ ਮੌਤ, 20 ਜ਼ਖ਼ਮੀ

Saturday, Sep 18, 2021 - 03:40 PM (IST)

ਜਲਾਲਾਬਾਦ (ਏ. ਪੀ. )-ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੀ ਰਾਜਧਾਨੀ ’ਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਤਿੰਨ ਲੜੀਵਾਰ ਧਮਾਕਿਆਂ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ। ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ ਹੈ। ਜਲਾਲਾਬਾਦ ’ਚ ਸ਼ਨੀਵਾਰ ਨੂੰ ਹੋਏ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪੂਰਬੀ ਅਫ਼ਗਾਨਿਸਤਾਨ ਇਸਲਾਮਿਕ ਸਟੇਟ ਨਾਲ ਜੁੜੇ ਇਕ ਸਮੂਹ ਦਾ ਗੜ੍ਹ ਹੈ ਤੇ ਉਹ ਅਫ਼ਗਾਨਿਸਤਾਨ ਦੇ ਨਵੇਂ ਤਾਲਿਬਾਨ ਸ਼ਾਸਕਾਂ ਦੇ ਦੁਸ਼ਮਣ ਹਨ। ਅਜੇ ਇਹ  ਸਪੱਸ਼ਟ ਨਹੀਂ ਹੋਇਆ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ’ਚ ਤਾਲਿਬਾਨ ਅਧਿਕਾਰੀ ਸ਼ਾਮਲ ਹਨ ਜਾਂ ਨਹੀਂ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕਾਬੁਲ ’ਚ ਹੋਏ ਬੰਬ ਧਮਾਕੇ ’ਚ ਦੋ ਲੋਕ ਜ਼ਖ਼ਮੀ ਹੋ ਗਏ। ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕਾਬੁਲ ਬੰਬ ਧਮਾਕਿਆਂ ’ਚ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਤਾਲਾਬੰਦੀ ਖ਼ਿਲਾਫ ਪ੍ਰਦਰਸ਼ਨ, ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਮਿਰਚ ਸਪਰੇਅ


Manoj

Content Editor

Related News