ਅਫਗਾਨਿਸਤਾਨ : ਤਾਲਿਬਾਨੀ ਹਮਲੇ ''ਚ 10 ਪੁਲਸ ਕਰਮੀਆਂ ਦੀ ਮੌਤ

Wednesday, Jan 29, 2020 - 04:59 PM (IST)

ਅਫਗਾਨਿਸਤਾਨ : ਤਾਲਿਬਾਨੀ ਹਮਲੇ ''ਚ 10 ਪੁਲਸ ਕਰਮੀਆਂ ਦੀ ਮੌਤ

ਕਾਬੁਲ (ਭਾਸ਼ਾ): ਉੱਤਰੀ ਅਫਗਾਨਿਸਤਾਨ ਵਿਚ ਇਕ ਪੁਲਸ ਚੌਕੀ 'ਤੇ ਤਾਲਿਬਾਨ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਘੱਟੋ-ਘੱਟ 10 ਪੁਲਸ ਕਰਮੀ ਮਾਰੇ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਵਾਸ਼ਿੰਗਟਨ ਅਤੇ ਤਾਲਿਬਾਨ ਦੇ ਵਿਚ ਜਾਰੀ ਗੱਲਬਾਤ ਦੇ ਬਾਵਜੂਦ ਦੇਸ਼ ਵਿਚ ਇਸ ਤਰ੍ਹਾਂ ਦੇ ਹਮਲੇ ਜਾਰੀ ਹਨ। ਪੁਲਸ ਦੇ ਸੂਬਾਈ ਬੁਲਾਰੇ ਜਾਵੇਦ ਬਸ਼ਰਤ ਨੇ ਦੱਸਿਆ ਕਿ ਬਾਗਲਾਨ ਸੂਬੇ ਦੇ ਖਵਾਜ਼ਾ ਅਲਵਨ ਜ਼ਿਲੇ ਵਿਚ ਮੰਗਲਵਾਰ ਤੜਕਸਾਰ ਕਈ ਹਮਲੇ ਕੀਤੇ ਗਏ। 

ਉਹਨਾਂ ਨੇ ਏ.ਐੱਫ.ਪੀ. ਨੂੰ ਦੱਸਿਆ,''ਤਾਲਿਬਾਨ ਨੇ ਪੁਲਸ ਚੌਕੀ 'ਤੇ ਕਈ ਪਾਸਿਓਂ ਹਮਲਾ ਕੀਤਾ। ਹਮਲੇ ਕਈ ਘੰਟੇ ਤੱਕ ਜਾਰੀ ਰਿਹਾ। ਇਸ ਵਿਚ 10 ਪੁਲਸ ਕਰਮੀ ਮਾਰੇ ਗਏ। ਤਾਲਿਬਾਨ ਦੇ ਹਮਲਾਵਰ ਵੀ ਜ਼ਖਮੀ ਹੋਏ ਹਨ।'' ਉਹਨਾਂ ਨੇ ਦੱਸਿਆ ਕਿ ਚੌਕੀ 'ਤੇ ਮਦਦ ਲਈ ਭੇਜੇ ਗਏ ਪੁਲਸ ਬਲ 'ਤੇ ਵੀ ਤਾਲਿਬਾਨ ਨੇ ਘਾਤ ਲਗਾ ਕੇ ਹਮਲਾ ਕੀਤਾ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਵੀ ਅਫਗਾਨਿਸਤਾਨ ਦੇ ਪ੍ਰਸਾਰਣਕਰਤਾ 'ਟਾਲੋਨਿਊਜ਼' ਨੂੰ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉੱਥੇ ਤਾਲਿਬਾਨ ਨੇ ਟਵਿੱਟਰ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਹਮਲੇ ਵਿਚ ਇਕ ਕਮਾਂਡਰ ਸਮੇਤ 17 ਪੁਲਸ ਕਰਮੀ ਮਾਰੇ ਗਏ। 


author

Vandana

Content Editor

Related News