ਕਰਜ਼ਾ ਅਦਾ ਕਰਨ ਲਈ ਸੰਪਤੀਆਂ ਵੇਚੇਗਾ ਅਫ਼ਗਾਨਿਸਤਾਨ ਦਾ ਬਿਜਲੀ ਵਿਭਾਗ : ਰਿਪੋਰਟ

Thursday, Oct 07, 2021 - 02:38 PM (IST)

ਕਰਜ਼ਾ ਅਦਾ ਕਰਨ ਲਈ ਸੰਪਤੀਆਂ ਵੇਚੇਗਾ ਅਫ਼ਗਾਨਿਸਤਾਨ ਦਾ ਬਿਜਲੀ ਵਿਭਾਗ : ਰਿਪੋਰਟ

ਇੰਟਰਨੈਸ਼ਨਲ ਡੈਸਕ- ਵਧਦੇ ਕਰਜ਼ ਸੰਕਟ ਵਿਚਾਲੇ ਅਫ਼ਗਾਨਿਸਤਾਨ ਦਾ ਬਿਜਲੀ ਵਿਭਾਗ ਮੱਧ ਏਸ਼ੀਆਈ ਦੇਸ਼ਾਂ ਨੂੰ ਲਗਭਗ 62 ਮਿਲੀਅਨ ਅਮਰੀਕੀ ਡਾਲਰ ਦੇ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਲਈ ਆਪਣੇ ਦੇਣਦਾਰਾਂ ਦੀ ਸੰਪਤੀ ਵੇਚਣ ਲਈ ਤਿਆਰ ਹੈ। ਮੀਡੀਆ ਰਿਪੋਰਟ ਮੁਤਾਬਕ ਨਵੇਂ ਤਾਲਿਬਾਨ ਸ਼ਾਸਕ ਵਲੋਂ ਮੱਧ ਏਸ਼ੀਆਈ ਬਿਜਲੀ ਸਪਲਾਈਕਰਤਾਵਾਂ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਰਾਜਧਾਨੀ ਕਾਬੁਲ 'ਤੇ ਬਲੈਕਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਅਜਿਹੇ 'ਚ ਅਫ਼ਗਾਨਿਸਤਾਨ ਦੀ ਰਾਜ ਬਿਜਲੀ ਅਥਾਰਟੀ ਦਿ ਅਫਗਾਨਿਸਤਾਨ ਬ੍ਰੇਸ਼ਨਾ ਸ਼ੇਰਕਟ (DABS )  ਬਿਜਲੀ ਬਿਲਾਂ ਦਾ ਭੁਗਤਾਨ ਨਾ ਕਰਨ ਵਾਲੇ ਸਾਬਕਾ ਅਧਿਕਾਰੀਆਂ ਤੇ ਰਾਜਨੇਤਾਵਾਂ ਦੇ ਘਰਾਂ ਨੂੰ ਵੇਚਣ ਦੀ ਯੋਜਨਾ ਬਣਾ ਰਿਹਾ ਹੈ।

ਖਾਮਾ ਪ੍ਰੈਸ ਨਿਊਜ਼ ਏਜੰਸੀ ਦੇ ਮੁਤਾਬਕ DABAS ਦੇ ਕਾਰਜਵਾਹਕ ਪ੍ਰਮੁੱਖ ਸਫੀਉੱਲ੍ਹਾ ਅਹਿਮਦਜਈ ਨੇ ਕਿਹਾ ਕਿ ਉਹ ਇਸ ਯੋਜਨਾ ਨੂੰ ਲਾਗੂ ਕਰਨਗੇ ਤੇ ਨਿਰਯਾਤਕ ਦੇਸ਼ਾਂ ਵਲੋਂ ਬਿਜਲੀ ਦੀ ਕਟੌਤੀ ਨੂੰ ਰੋਕਣ ਲਈ ਸਾਰੇ ਕਰਜ਼ਿਆਂ ਦਾ ਭੁਗਤਾਨ ਕਰਨਗੇ। ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ, ਤਾਜ਼ਿਕਿਸਤਾਨ ਤੇ ਤੁਰਕਮੇਨਿਸਤਾਨ ਜਿਹੇ ਗੁਆਂਢੀ ਦੇਸ਼ਾਂ ਤੋਂ ਅਫਗਾਨਿਸਤਾਨ 80 ਫੀਸਦੀ ਬਿਜਲੀ ਦਾ ਆਯਾਤ ਹੁੰਦਾ ਹੈ। ਦਿ ਵਾਲ ਸਟ੍ਰੀਟ ਜਰਨਲ (WSJ) ਨੇ ਦੱਸਿਆ ਕਿ ਦਾਊਦ ਨੂਰਜ, ਜਿਨ੍ਹਾਂ ਨੇ ਦੇਸ਼ ਦੇ ਰਾਜ ਬਿਜਲੀ ਅਥਾਰਟੀ, DBS ਦੇ ਮੁੱਖ ਕਾਰਜਕਾਰੀਦੇ ਅਹੁਦੇ ਤਂ ਅਸਤੀਫ਼ਾ ਦੇ ਦਿੱਤਾ ਸੀ, ਨੇ ਚਿਤਾਵਨੀ ਦਿੱਤੀ ਸੀ ਕਿ ਦੇਸ਼ 'ਚ ਬਿਜਲੀ ਦੀ ਸਥਿਤੀ ਮਨੁੱਖੀ ਸੰਕਟ ਕਾਰਨ ਬਣ ਸਕਦੀ ਹੈ। ਨੂਰਜਈ ਨੇ ਕਿਹਾ ਕਿ ਇਸ ਦੇ ਨਤੀਜੇ ਸਾਰੇ ਦੇਸ਼ 'ਚ ਦੇਖਣ ਨੂੰ ਮਿਲਣਗੇ ਪਰ ਖ਼ਾਸ ਕਰਕੇ ਕਾਬੁਲ 'ਤੇ ਜ਼ਿਆਦਾ ਖ਼ਤਰਾ ਹੈ ਜਿੱਥੇ ਬਲੈਕਆਊਟ ਹੋਵੇਗਾ ਤੇ ਅਫਗਾਨਿਸਤਾਨ ਹਨੇਰੇ ਦੇ ਯੁਗ 'ਚ ਚਲਾ ਜਾਵੇਗਾ।  


author

Tarsem Singh

Content Editor

Related News