ਅਫਗਾਨਿਸਤਾਨ ’ਚ ਖਾਮੋਸ਼ ਹੋ ਚੁੱਕੀ ਹੈ ਕਾਬੁਲ ਫਿਲਮ ਇੰਡਸਟਰੀ, ਸਿਨੇਮਾਘਰਾਂ ’ਚ ਪਿਆ ਸਨਾਟਾ

Friday, Nov 12, 2021 - 04:13 PM (IST)

ਅਫਗਾਨਿਸਤਾਨ ’ਚ ਖਾਮੋਸ਼ ਹੋ ਚੁੱਕੀ ਹੈ ਕਾਬੁਲ ਫਿਲਮ ਇੰਡਸਟਰੀ, ਸਿਨੇਮਾਘਰਾਂ ’ਚ ਪਿਆ ਸਨਾਟਾ

ਇੰਟਰਨੈਸ਼ਨਲ ਰਿਕਾਰਡ: ਕਾਬੁਲ ਸ਼ਹਿਰ ਵਿੱਚ 1960 ਦੇ ਦਸ਼ਕ ਵਿੱਚ ਖੁੱਲ੍ਹੇ ਏਰੀਆਨਾ ਫਿਲਮ ਹਾਲ ਵਿੱਚ ਗਤੀਵਿਧੀਆਂ ਹੁਣ ਘੱਟ ਚੁੱਕੀਆਂ ਹਨ। ਸਾਲਾਂ ਤੋਂ ਇਸ ਇਤਿਹਾਸਕ ਫਿਲਮ ਹਾਲ ਨੇ ਅਫਗਾਨਾਂ ਦਾ ਮਨੋਰੰਜਨ ਕੀਤਾ ਹੈ। ਇਹ ਅਫਗਾਨਿਸਤਾਨ ਦੇ ਯੁੱਧ, ਉਮੀਦਾਂ ਅਤੇ ਸੱਭਿਆਚਾਰਕ ਸੱਭਿਆਚਾਰਾਂ ਦਾ ਸਾਥੀ ਰਿਹਾ ਹੈ। ਤਾਲਿਬਾਨ ਦੇ ਆਉਣ ਤੋਂ ਬਾਅਦ ਹੁਣ ਬਾਲੀਵੁੱਡ ਫਿਲਮਾਂ ਅਤੇ ਅਮਰੀਕੀ ਐਕਸ਼ਨ ਫਿਲਮਾਂ ਦੇ ਪੋਸਟਰ ਹਟਾ ਦਿੱਤੇ ਗਏ ਅਤੇ ਗੇਟ ਬੰਦ ਹਨ। ਤਿੰਨ ਮਹੀਨੇ ਪਹਿਲਾਂ ਸੱਤਾ 'ਤੇ ਫਿਰ ਤੋਂ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਏਰੀਆਨਾ ਅਤੇ ਹੋਰ ਫਿਲਮਘਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ।

ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਉਹ ਅਫਗਾਨਿਸਤਾਨ ਵਿੱਚ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦੇਣਗੇ ਜਾਂ ਨਹੀਂ। ਦੇਸ਼ ਦੇ ਬਾਕੀ ਹਿੱਸਿਆ ਦੇ ਵਾਂਗ ਏਰੀਆਨਾ ਵੀ ਅਸਮੰਜਸ ਵਿੱਚ ਹੈ। ਇਹ ਦੇਖਣ ਲਈ ਕਿ ਤਾਲਿਬਾਨ ਦਾ ਸ਼ਾਸਨ ਕਿਸ ਤਰ੍ਹਾਂ ਦਾ ਹੋਵੇਗਾ। ਫਿਲਮ ਹਾਲ ਦੇ ਲਗਭਗ 20 ਕਰਮਚਾਰੀ ਅਜੇ ਵੀ ਆਉਂਦੇ ਹਨ। ਉਹ ਇਸ ਉਮੀਦ ਵਿੱਚ ਆਪਣੀ ਉਪਸਥਿਤੀ ਦਰਜ ਕਰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਤਨਖ਼ਾਹ ਮਿਲੇਗੀ। ਇਤਿਹਾਸਕ ਏਰੀਆਨਾ ਫਿਲਮ ਹਾਲ ਰਾਜਧਾਨੀ ਕਾਬੁਲ ਦੇ ਚਾਰ ਫਿਲਮਘਰਾਂ ਵਿੱਚ ਇੱਕ ਹੈ। ਇਸ 'ਤੇ ਕਾਬੁਲ ਨਗਰ ਪਾਲਿਕਾਂ ਦਾ ਕੰਟਰੋਲ ਹੈ। ਇਸ ਲਈ ਇਸ ਦੇ ਕਰਮਚਾਰੀ ਸਰਕਾਰੀ ਕਰਮਚਾਰੀ ਹਨ ਅਤੇ 'ਪੇਰੋਲ' 'ਤੇ ਕੰਮ ਕਰਦੇ ਹਨ।

ਏਰੀਆਨਾ ਦੀ ਨਿਦੇਸ਼ਕ ਅਸਿਤਾ ਫਿਰਦੌਸ (26) ਨੂੰ ਵੀ ਫ਼ਿਲਮ ਹਾਲ ’ਚ ਦਾਖ਼ਸ ਹੋਣ ਦੀ ਆਗਿਆ ਨਹੀਂ ਸੀ।  ਫਿਰਦੌਸ ਇਸ ਅਹੁਦੇ 'ਤੇ ਨਿਯੁਕਤ ਪਹਿਲੀ ਮਹਿਲਾ ਅਧਿਕਾਰੀ ਸੀ। ਤਾਲਿਬਾਨ ਨੇ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਕੰਮ ਦੇ ਸਥਾਨਾਂ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਉਹ ਪੁਰਸ਼ਾਂ ਨਾਲ ਉਦੋਂ ਤੱਕ ਰਲ ਨਾ ਸਕਣ ਜਦੋਂ ਤੱਕ ਉਹ ਇਹ ਤੈਅ ਨਹੀਂ ਕਰ ਲੈਂਦੇ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਫਿਰਦੌਸ 2001 ਤੋਂ ਬਾਅਦ ਨੌਜਵਾਨ ਅਫਗਾਨਾਂ ਦੀ ਪੀੜ੍ਹੀ ਦਾ ਹਿੱਸਾ ਹੈ, ਜੋ ਜਨਾਨੀਆਂ ਦੇ ਅਧਿਕਾਰਾਂ ਲਈ ਜ਼ਿਆਦਾ ਜਗ੍ਹਾ ਬਣਾਉਣ ਲਈ ਦ੍ਰਿੜ ਹਨ। ਤਾਲਿਬਾਨ ਦੇ ਸ਼ਾਸਨ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਫਿਰਦੌਸ ਨੇ ਕਿਹਾ, ''ਮੈਂ ਸਿਰਫ਼ ਸਮਾਂ ਬਿਤਾਉਣ ਲਈ ਸਕੈਚਿੰਗਕਰਨ ਅਤੇ ਡਰਾਇੰਗ ਕਰਨ 'ਚ ਸਮਾਂ ਬਤੀਤ ਕਰਦੀ ਹੈ। ਮੈਂ ਹੁਣ ਸਿਨੇਮਾ ਨਾਲ ਸਬੰਧਤ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਦਾ ਹਾਂ।" ਸਾਲ 1996-2001 ਤੱਕ ਸੱਤਾ ਵਿੱਚ ਆਪਣੇ ਪਿਛਲੇ ਸ਼ਾਸਨ ਦੌਰਾਨ, ਤਾਲਿਬਾਨ ਨੇ ਜਨਾਨੀਆਂ ਦੇ ਕੰਮ ਕਰਨ ਜਾਂ ਸਕੂਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਤਾਲਿਬਾਨ ਨੇ ਫਿਲਮਾਂ ਅਤੇ ਸਿਨੇਮਾ ਸਮੇਤ ਸੰਗੀਤ ਅਤੇ ਹੋਰ ਕਲਾਵਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਸ ਵਾਰ ਅੰਤਰਰਾਸ਼ਟਰੀ ਦਬਾਅ ਦੇ ਵਿਚਕਾਰ ਤਾਲਿਬਾਨ ਦਾ ਕਹਿਣਾ ਹੈ ਕਿ ਉਹ  ਬਦਲ ਗਏ ਹਨ ਪਰ ਉਹ ਇਸ ਬਾਰੇ ਅਸਪਸ਼ਟ ਹਨ ਕਿ ਉਹ ਕੀ ਕਰਨਗੇ ਜਾਂ ਕੀ ਨਹੀਂ ਕਰਨਗੇ। ਅਰਿਆਨਾ ਸਿਨੇਮਾ ਹਾਲ 1963 ਵਿੱਚ ਖੋਲ੍ਹਿਆ ਗਿਆ ਸੀ।

ਕਾਬੁਲ ਨਿਵਾਸੀ ਜੀਬਾ ਨਿਆਜ਼ਈ ਨੇ 1980 ਦੇ ਦਹਾਕੇ ਦੇ ਅਖੀਰ ਵਿੱਚ ਸੋਵੀਅਤ ਸਮਰਥਿਤ ਰਾਸ਼ਟਰਪਤੀ ਨਜੀਬੁੱਲਾ ਦੇ ਸ਼ਾਸਨ ਦੌਰਾਨ ਅਰਿਆਨਾ ਦੇ ਤਜ਼ਰਬਿਆਂ ਨੂੰ ਯਾਦ ਕੀਤਾ। ਜਦੋਂ ਦੇਸ਼ ਭਰ ਵਿੱਚ 30 ਤੋਂ ਵੱਧ ਸਿਨੇਮਾਘਰ ਸਨ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਰਹਿਣ ਲਈ ਇਕ ਪਿੰਡ ਤੋਂ ਕਾਬੁਲ ਆ ਗਈ ਸੀ। ਨਿਆਜ਼ਈ ਦੇ ਪਤੀ ਵਿੱਤ ਮੰਤਰਾਲੇ ਵਿੱਚ ਕੰਮ ਕਰਦੇ ਹਨ। ਛੁੱਟੀ ਹੋਣ ’ਤੇ ਉਹ ਇਕੱਠੇ ਫਿਲਮ ਵੇਖਣ ਜਾਂਦੇ ਪਰ ਹੁਣ ਉਹ ਸਾਰਾ ਦਿਨ ਆਪਣੇ ਘਰ ਵਿਚ ਇਕੱਲੀ ਰਹਿੰਦੀ। ਪਿਛਲੇ ਸਾਲਾਂ ਵਿੱਚ ਵਾਰ-ਵਾਰ ਹੋਏ ਬੰਬ ਧਮਾਕਿਆਂ ਅਤੇ ਗੋਲੀਬਾਰੀ ਵਿੱਚ, ਆਲੇ-ਦੁਆਲੇ ਦੇ ਬਹੁਤ ਸਾਰੇ ਖੇਤਰ ਦੇ ਨਾਲ-ਨਾਲ ਏਰੀਆਨਾ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।

ਤਾਲਿਬਾਨ ਨੇ ਮੁਜਾਹਿਦੀਨ ਨੂੰ ਖਦੇੜ ਦਿੱਤਾ ਅਤੇ 1996 ਵਿੱਚ ਕਾਬੁਲ ’ਤੇ ਕਬਜ਼ਾ ਕਰ ਲਿਆ। ਕਾਬੁਲ ਦੇ ਆਸ-ਪਾਸ ਜੋ ਵੀ ਸਿਨੇਮਾਘਰ ਸੀ, ਉਹ ਸਾਰੇ ਬੰਦ ਕਰ ਦਿੱਤੇ। ਸਾਲ 2001 ਵਿੱਚ ਅਮਰੀਕਾ ਦੇ ਕਬਜ਼ੇ ਤੋਂ ਬਾਅਦ ਏਰੀਆਨਾ ਖੋਲ੍ਹਿਆ ਗਿਆ। ਫਰਾਂਸ ਸਰਕਾਰ ਨੇ 2004 ਵਿੱਚ ਸਿਨੇਮਾ ਹਾਲ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ। ਏਰੀਆਨਾ ’ਚ ਟਿਕਟਾਂ ਦੇ ਇੰਚਾਰਜ ਅਬਦੁਲ ਮਲਿਕ ਵਹੀਦੀ ਨੇ ਕਿਹਾ ਕਿ ਭਾਰਤੀ ਫਿਲਮਾਂ, ਅਮਰੀਕੀ ਅਭਿਨੇਤਾ ਜੀਨ-ਕਲਾਉਡ ਵੈਨ ਡੈਮ ਦੀਆਂ ਐਕਸ਼ਨ ਫਿਲਮਾਂ, ਹਮੇਸ਼ਾ ਸਭ ਤੋਂ ਵੱਡਾ ਆਕਰਸ਼ਣ ਹੁੰਦੀਆਂ ਹਨ। ਜਿਵੇਂ ਹੀ ਅਫਗਾਨਿਸਤਾਨ ਦਾ ਘਰੇਲੂ ਫਿਲਮ ਉਦਯੋਗ ਮੁੜ ਸ਼ੁਰੂ ਹੋਇਆ, ਅਰਿਆਨਾ ਨੇ ਵੀ ਅਜਿਹੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਇੱਕ ਦਿਨ ਵਿੱਚ ਤਿੰਨ ਸ਼ੋਅ ਹੁੰਦੇ ਸਨ, ਜੋ ਦੁਪਹਿਰ ਦੇ ਅੱਧ ਵਿੱਚ ਖਤਮ ਹੋ ਜਾਂਦੇ ਸਨ।


author

rajwinder kaur

Content Editor

Related News