ਕਾਬੁਲ ''ਚ ਇਕ ਭਾਰਤੀ ਸਮੇਤ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਹੱਤਿਆ

Thursday, Aug 02, 2018 - 03:48 PM (IST)

ਕਾਬੁਲ ''ਚ ਇਕ ਭਾਰਤੀ ਸਮੇਤ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਹੱਤਿਆ

ਕਾਬੁਲ (ਬਿਊਰੋ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਜਿਹੜੇ 3 ਲੋਕਾਂ ਨੂੰ ਵੀਰਵਾਰ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਇਹ ਤਿੰਨੇ ਨਾਗਰਿਕ ਇਕ ਫੂਡ ਕੰਪਨੀ ਵਿਚ ਕੰਮ ਕਰਦੇ ਸਨ। ਅਫਗਾਨ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਕ ਭਾਰਤੀ, ਇਕ ਮਲੇਸ਼ੀਆਈ ਅਤੇ ਮੈਸੋਡੈਨਿਆ ਦੇ ਇਕ ਨਾਗਰਿਕ ਨੂੰ ਅੱਜ ਤੜਕਸਾਰ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਤਿੰਨਾਂ ਦੀਆਂ ਲਾਸ਼ਾਂ ਕਾਬੁਲ ਦੇ ਮੁਸਸਾਹੀ ਜ਼ਿਲੇ ਵਿਚੋਂ ਮਿਲੀਆਂ ਹਨ ਅਤੇ ਉਨ੍ਹਾਂ ਦੇ ਆਈ. ਕਾਰਡ ਲਾਸ਼ਾਂ ਨੇੜਿਓਂ ਬਰਾਮਦ ਹੋਏ ਹਨ।
ਸਭ ਤੋਂ ਵੱਡੀ ਫੂਡ ਕੰਪਨੀ 'ਚ ਕਰਦੇ ਸਨ ਕੰਮ
ਸੁਰੱਖਿਆ ਅਧਿਕਾਰੀਆਂ ਅਤੇ ਇਕ ਡਿਪਲੋਮੈਟ ਵੱਲੋਂ ਦੱਸਿਆ ਗਿਆ ਹੈ ਕਿ ਅੱਤਵਾਦੀਆਂ ਨੇ ਇਕ ਇੰਟਰਨੈਸ਼ਨਲ ਫੂਡ ਕੰਪਨੀ ਵਿਚ ਕੰਮ ਕਰਨ ਵਾਲੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਅਤੇ ਬਾਅਦ ਵਿਚ ਇਨ੍ਹਾਂ ਦੀ ਹੱਤਿਆ ਕਰ ਦਿੱਤੀ। ਕਾਬੁਲ ਦੇ ਇਕ ਸੀਨੀਅਰ ਡਿਪਲੋਮੈਟ ਨੇ ਦੱਸਿਆ ਕਿ ਤਿੰਨੇ ਵਿਦੇਸ਼ੀ ਨਾਗਰਿਕ ਕਾਬੁਲ ਵਿਚ ਦੁਨੀਆ ਦੀ ਦੂਜੇ ਨੰਬਰ ਦੀ ਫੂਡ ਐਂਡ ਕੇਟਰਿੰਗ ਸਰਵਿਸ ਕੰਪਨੀ ਸੋਡੇਕਸੋ ਵਿਚ ਕੰਮ ਕਰਦੇ ਸਨ। ਫਿਲਹਾਲ ਸੋਡੇਕਸੋ ਵੱਲੋਂ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


Related News