ਅਫਗਾਨਿਸਤਾਨ ''ਚ ਹੜ੍ਹ ਕਾਰਨ 16 ਲੋਕਾਂ ਦੀ ਮੌਤ

Saturday, Aug 01, 2020 - 02:18 PM (IST)

ਅਫਗਾਨਿਸਤਾਨ ''ਚ ਹੜ੍ਹ ਕਾਰਨ 16 ਲੋਕਾਂ ਦੀ ਮੌਤ

ਜਲਾਲਾਬਾਦ (ਵਾਰਤਾ) : ਅਫਗਾਨਿਸਤਾਨ ਵਿਚ ਪੂਰਬੀ ਨਾਂਗਰਹਾਰ ਸੂਬੇ ਦੇ ਕੋਜਕੁਨਾਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੇਰ ਰਾਤ ਹੜ੍ਹ ਕਾਰਨ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਸੂਬਾਈ ਸਰਕਾਰ ਦੇ ਬੁਲਾਰੇ ਅਯਾਤੁੱਲਾ ਖੋਗਿਆਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰੀ ਹੜ੍ਹ ਤੋਂ ਬਾਅਦ ਕੋਜਕੁਨਾਰ ਜ਼ਿਲ੍ਹੇ ਦੇ ਕਲਾਟਾਕ ਪਿੰਡ ਵਿਚ ਕਈ ਮਕਾਨ ਰੁੜ੍ਹ ਗਏ, ਜਿਸ ਵਿਚ ਇਕ ਜਨਾਨੀ ਅਤੇ 12 ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਹੜ੍ਹ  ਕਾਰਨ 4 ਹੋਰ ਬੱਚੇ ਲਾਪਤਾ ਹੋ ਗਏ। ਬੁਲਾਰੇ ਨੇ ਦੱਸਿਆ ਕਿ ਲਾਪਤਾ ਲੋਕਾਂ ਨੂੰ ਲੱਭਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਣ ਲਈ ਬਚਾਅ ਅਭਿਆਨ ਜਾਰੀ ਹੈ।


author

cherry

Content Editor

Related News