ਅਫਗਾਨਿਸਤਾਨ ''ਚ ਬੰਬ ਧਮਾਕਾ, 5 ਸਰਕਾਰੀ ਕਰਮਚਾਰੀਆਂ ਦੀ ਮੌਤ

Thursday, Jan 16, 2020 - 05:27 PM (IST)

ਅਫਗਾਨਿਸਤਾਨ ''ਚ ਬੰਬ ਧਮਾਕਾ, 5 ਸਰਕਾਰੀ ਕਰਮਚਾਰੀਆਂ ਦੀ ਮੌਤ

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਦੱਖਣੀ ਜਾਬੁਲ ਸੂਬੇ ਵਿਚ ਵੀਰਵਾਰ ਨੂੰ ਅਫਗਾਨ ਸਰਕਾਰੀ ਕਰਮਚਾਰੀਆਂ ਨੂੰ ਲਿਜਾ ਰਹੀ ਇਕ ਕਾਰ ਸੜਕ ਕਿਨਾਰੇ ਰੱਖੇ ਬੰਬ ਵਿਚ ਹੋਏ ਧਮਾਕੇ ਦੀ ਚਪੇਟ ਵਿਚ ਆ ਗਈ। ਇਸ ਧਮਾਕੇ ਵਿਚ ਕਾਰ ਵਿਚ ਸਵਾਰ 4 ਲੋਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੇ ਪੁਲਸ ਬੁਲਾਰੇ ਮੁਹੰਮਦਉੱਲਾ ਅਮੀਰੀ ਨੇ ਦੱਸਿਆ ਕਿ ਹੁਣ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਉਹਨਾਂ ਨੇ ਤਾਲਿਬਾਨ 'ਤੇ ਸੜਕ 'ਤੇ ਬਾਰੂਦੀ ਸੁਰੰਗ ਵਿਛਾਉਣ ਦਾ ਦੋਸ਼ ਲਗਾਇਆ। ਉਹਨਾਂ ਨੇ ਦੱਸਿਆ ਕਿ ਘਟਨਾ ਸ਼ਹਿਰ-ਏ-ਸਫਾ ਵਿਚ ਵਾਪਰੀ। ਬੰਬ ਧਮਾਕੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪਿਛਲੇ ਹਫਤੇ ਤਾਲਿਬਾਨ ਨੇ ਦੱਖਣੀ ਅਫਗਾਨਿਸਤਾਨ ਵਿਚ ਸੜਕ ਕਿਨਾਰੇ ਹੋਏ ਇਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿਚ ਦੋ ਅਮਰੀਕੀ ਕਰਮੀ ਮਾਰੇ ਗਏ ਸਨ ਅਤੇ 2 ਹੋਰ ਜ਼ਖਮੀ ਹੋਏ ਸਨ।


author

Vandana

Content Editor

Related News