ਤਾਲਿਬਾਨ ਕੈਦੀਆਂ ਨੂੰ ਨਹੀਂ ਛੱਡੇਗਾ ਅਫਗਾਨਿਸਤਾਨ : ਅਸ਼ਰਫ ਗਨੀ

03/01/2020 4:24:13 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਇਕ ਦਿਨ ਬਾਅਦ ਹੀ ਕੈਦੀਆਂ ਦੀ ਰਿਹਾਈ ਲਈ ਜਨਤਕ ਤੌਰ 'ਤੇ ਅਸਹਿਮਤੀ ਜ਼ਾਹਰ ਕੀਤੀ। ਗਨੀ ਨੇ ਐਤਵਾਰ ਨੂੰ ਕਿਹਾ ਕਿ ਉਹ ਅਗਲੇ ਹਫਤੇ ਲਈ ਨਿਰਧਾਰਤ ਵਾਰਤਾ ਤੋਂ ਪਹਿਲਾਂ ਤਾਲਿਬਾਨ ਕੈਦੀਆਂ ਨੂੰ ਰਿਹਾਅ ਨਹੀਂ ਕਰਨਗੇ। ਗਨੀ ਮੁਤਾਬਕ,''ਉਹਨਾਂ ਨੇ ਕੈਦੀਆਂ ਵਿਚੋਂ ਕਿਸੇ ਦੀ ਅੱਤਵਾਦੀ ਦੀ ਰਿਹਾਈ ਦਾ ਭਰੋਸਾ ਨਹੀਂ ਦਿੱਤਾ ਹੈ।'' ਇਸ ਬਿਆਨ ਦੇ ਬਾਅਦ ਅਸ਼ਰਫ ਗਨੀ ਦੀਆਂ ਟਿੱਪਣੀਆਂ ਨੂੰ ਸ਼ਾਂਤੀ ਸਮਝੌਤਾ ਲਾਗੂ ਕਰਨ ਵਿਚ ਪਹਿਲੀ ਰੁਕਾਵਟ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 

ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦਾ ਉਦੇਸ਼ 18 ਸਾਲ ਤੋਂ ਵੱਧ ਸਮੇਂ ਦੇ ਬਾਅਦ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਨੂੰ ਖਤਮ ਕਰਨਾ ਅਤੇ ਅਫਗਾਨ ਗੁਟਾਂ ਨੂੰ ਖਤਮ ਕਰ ਕੇ ਦੇਸ਼ ਦੇ ਭੱਵਿਖ ਲਈ ਸ਼ਾਂਤੀ ਸਥਾਪਿਤ ਕਰਨਾ ਹੈ। ਅਮਰੀਕਾ ਅਗਲੇ 14 ਮਹੀਨੇ ਵਿਚ ਅਫਗਾਨਿਸਤਾਨ ਤੋਂ ਲੜੀਬੱਧ ਤਰੀਕੇ ਨਾਲ ਆਪਣੇ ਫੌਜੀਆਂ ਨੂੰ ਕੱਢੇਗਾ। ਅਮਰੀਕਾ-ਤਾਲਿਬਾਨ ਸਮਝੌਤੇ ਦੇ ਤਹਿਤ ਅਫਗਾਨਿਸਤਾਨ ਸਰਕਾਰ 10 ਮਾਰਚ ਨੂੰ ਓਸਲੋ ਵਿਚ ਅਫਗਾਨ ਗੁਟਾਂ ਦੇ ਨਾਲ ਵਾਰਤਾ ਤੋਂ ਪਹਿਲਾਂ 5 ਹਜ਼ਾਰ ਕੈਦੀਆਂ ਨੂੰ ਛੱਡੇਗੀ ਜਦਕਿ ਤਾਲਿਬਾਨ 1 ਹਜ਼ਾਰ ਕੈਦੀਆਂ ਨੂੰ ਰਿਹਾਅ ਕਰੇਗਾ। 

ਗਨੀ ਨੇ ਐਤਵਾਰ ਨੂੰ ਕਾਬੁਲ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਮਰੀਕਾ ਇਸ ਤਰ੍ਹਾਂ ਦਾ ਵਾਅਦਾ ਨਹੀਂ ਕਰ ਸਕਦਾ ਹੈ।'' ਉਹਨਾਂ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਉਹਨਾਂ ਦੀ ਸਰਕਾਰ ਦਾ ਫੈਸਲਾ ਹੈ ਅਤੇ ਉਹ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਕੈਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ ਹਨ। ਉਹਨਾਂ ਨੇ ਕਿਹਾ,''ਸੰਯੁਕਤ ਰਾਜ ਅਮਰੀਕਾ ਵੱਲੋਂ ਕੈਦੀਆਂ ਦੀ ਰਿਹਾਈ ਲਈ ਅਪੀਲ ਕੀਤੀ ਗਈ ਹੈ ਅਤੇ ਇਹ ਵਾਰਤਾ ਦਾ ਹਿੱਸਾ ਹੋ ਸਕਦਾ ਹੈ ਪਰ ਇਹ ਇਕ ਸ਼ਰਤ ਨਹੀ ਹੋ ਸਕਦੀ।''


Vandana

Content Editor

Related News