ਅਫਗਾਨਿਸਤਾਨ : ਮਕਾਨ ''ਚ ਹੋਏ ਬੰਬ ਧਮਾਕੇ ਨਾਲ ਪੂਰੇ ਪਰਿਵਾਰ ਦੀ ਮੌਤ
Wednesday, May 20, 2020 - 09:12 PM (IST)

ਕਾਬੁਲ - ਅਫਗਾਨਿਸਤਾਨ ਦੇ ਕੁੰਦੁਜ਼ ਸੂਬੇ ਵਿਚ ਬੁੱਧਵਾਰ ਨੂੰ ਇਕ ਮਕਾਨ 'ਤੇ ਹੋਈ ਬੰਬਾਰੀ ਵਿਚ ਉਸ ਵਿਚ ਰਹਿਣ ਵਾਲੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਸੂਤਰ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਹਾਦਸਾ ਕੁੰਦੁਜ਼ ਸੂਬੇ ਦੇ ਖਾਨ ਅਬਾਦ ਜ਼ਿਲੇ ਦੇ ਮਹਿਫਲੀ ਪਿੰਡ ਵਿਚ ਸਥਾਨਕ ਸਮੇਂ ਮੁਤਾਬਕ ਦੁਪਹਿਰ ਢਾਈ ਵਜੇ ਹੋਇਆ। ਮਕਾਨ ਦੇ ਮਲਬੇ ਵਿਚੋਂ ਹੁਣ ਤੱਕ 2 ਔਰਤਾਂ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਮਲਬੇ ਵਿਚ ਫਸੇ ਹੋਰ ਲੋਕਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਜਾਰੀ ਹੈ। ਬਚਾਅ ਕਰਮੀ ਲਾਸ਼ਾਂ ਨੂੰ ਲੱਭਣ ਵਿਚ ਲੱਗੇ ਹੋਏ ਹਨ।