ਅਫਗਾਨਿਸਤਾਨ : ਕਾਬੁਲ ''ਚ ਹੋਏ ਬੰਬ ਧਮਾਕਿਆਂ ''ਚ 4 ਦੀ ਮੌਤ ਤੇ ਕਈ ਜ਼ਖਮੀ

02/02/2021 9:12:58 PM

ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਹੋਏ ਵੱਖ-ਵੱਖ ਬੰਬ ਧਮਾਕਿਆਂ 'ਚ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੰਬਾਂ ਨੂੰ ਕਾਰਾਂ 'ਚ ਫਿੱਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ 'ਚ ਇਕ ਇਸਲਾਮੀ ਅਤੇ ਲਾਭਕਾਰੀ ਸੰਗਠਨ ਦਾ ਮੁਖੀ ਇਕ ਮੌਲਵੀ ਵੀ ਸ਼ਾਮਲ ਸੀ। ਅਫਗਾਨੀ ਰਾਸ਼ਟਰਪਤੀ ਅਸ਼ਰਫ ਘਾਨੀ ਨੇ ਮੌਲਵੀ ਦੀ ਮੌਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ -'ਕਰਾਚੀ 'ਚ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ'

ਉਨ੍ਹਾਂ ਨੇ ਕਿਹਾ ਕਿ ਇਹ ਅਫਗਾਨਿਸਤਾਨ ਦੇ ਸੁਨਹਿਰੇ ਭਵਿੱਖ ਅਤੇ ਸਨਮਾਨ ਲਈ ਸਦਮਾ ਹੈ। ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਹੋ ਗਏ ਅਤੇ ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਾਬੁਲ ਪੁਲਸ ਮੁਖੀ ਦੇ ਬੁਲਾਰੇ ਫਰਦੌਸ ਫਰਮਾਰਜ ਨੇ ਕਿਹਾ ਕਿ ਪਹਿਲਾਂ ਬੰਬ ਮੱਧ ਕਾਬੁਲ 'ਚ ਇਕ ਫੌਜੀ ਵਾਹਨ 'ਤੇ ਲੱਗਿਆ ਸੀ ਅਤੇ ਇਸ ਧਮਾਕੇ 'ਚ 2 ਫੌਜੀਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ -ਅਮਰੀਕਾ : ਬੱਚੀ 'ਤੇ ਮਿਰਚ ਸਪ੍ਰੇ ਛਿੜਕਾਉਣ ਵਾਲੇ ਪੁਲਸ ਅਧਿਕਾਰੀ ਮੁਅੱਤਲ

ਇਕ ਘੰਟੇ ਬਾਅਦ ਸ਼ਹਿਰ ਦੇ ਉੱਤਰੀ ਹਿੱਸੇ 'ਚ ਦੂਜਾ ਬੰਬ ਧਮਾਕਾ ਹੋਇਆ ਜਿਸ 'ਚ ਮੌਲਵੀ ਮੁਹੰਮਦ ਆਤਿਫ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੱਛਮੀ ਕਾਬੁਲ 'ਚ ਤੀਸਰੇ ਬੰਬ ਧਮਾਕੇ 'ਚ ਇਕ ਵਿਅਕਤੀ ਹੋਰ ਜ਼ਖਮੀ ਹੋ ਗਿਆ। ਫਰਮਾਰਜ ਨੇ ਕਿਹਾ ਕਿ ਪਲੁਸ ਧਮਾਕਿਆਂ ਦੀ ਜਾਂਚ ਕਰ ਰਹੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News