ਅਫਗਾਨਿਸਤਾਨ : ਤਾਲਿਬਾਨ ਦੇ ਹਮਲੇ ''ਚ ਚੋਣ ਕਮਿਸ਼ਨ ਦੇ 8 ਮੁਲਾਜ਼ਮਾਂ ਦੀ ਮੌਤ

06/30/2019 8:05:16 PM

ਕੰਧਾਰ (ਭਾਸ਼ਾ)- ਦੱਖਣੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ ਚੋਣ ਕਮਿਸ਼ਨ ਦੇ ਘੱਟੋ-ਘੱਟ 8 ਮੁਲਾਜ਼ਮ ਮਾਰੇ ਗਏ। ਚੋਣ ਕਮਿਸ਼ਨ ਦੇ ਬੁਲਾਰੇ ਜਬੀਉੱਲਾ ਸਦਾਤ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਸ਼ਨੀਵਾਰ ਰਾਤ ਕੰਧਾਰ ਸੂਬੇ ਸਥਿਤ ਮਾਰੂਫ ਜ਼ਿਲਾ ਕੇਂਦਰ 'ਤੇ ਧਮਾਕਾਖੇਜ਼ ਸਮੱਗਰੀ ਲੱਦੇ ਵਾਹਨਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅੰਦਰ ਵੋਟਰਾਂ ਦਾ ਨਾਂ ਦਰਜ ਕਰਨ ਲਈ ਮੌਜੂਦਾ ਚੋਣ ਕਮਿਸ਼ਨ ਦੇ 8 ਮੁਲਾਜ਼ਮ ਮਾਰੇ ਗਏ। ਕੰਧਾਰ ਪੁਲਸ ਦੇ ਬੁਲਾਰੇ ਕਾਸਿਮ ਅਫਗਾਨ ਨੇ ਦੱਸਿਆ ਕਿ ਹਮਲੇ ਵਿਚ ਕੁਝ ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ ਅਤੇ ਸਬੰਧਿਤ ਕੇਂਦਰ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਫਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਵਿਚ ਦੋ ਵਾਰ ਦੇਰੀ ਹੋ ਚੁੱਕੀ ਹੈ ਅਤੇ ਹੁਣ ਇਹ 28 ਸਤੰਬਰ ਨੂੰ ਹੋਣੀਆਂ ਹਨ।


Sunny Mehra

Content Editor

Related News