ਅਫਗਾਨਿਸਤਾਨ : ਹਵਾਈ ਹਮਲੇ ''ਚ 7 ਅੱਤਵਾਦੀ ਢੇਰ
Wednesday, Jan 16, 2019 - 02:16 PM (IST)

ਕਾਬੁਲ(ਏਜੰਸੀ)— ਅਫਗਾਨਿਸਤਾਨ ਸਰਕਾਰ ਨੇ ਉੱਤਰੀ ਸੂਬੇ ਫਾਰਯਾਬ ਦੇ ਗਰਜਿਵਾਨ ਜ਼ਿਲੇ 'ਚ ਅੱਤਵਾਦੀ ਸੰਗਠਨ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਕਮਾਂਡਰ ਸਮੇਤ 7 ਅੱਤਵਾਦੀ ਢੇਰ ਕਰ ਦਿੱਤੇ ਅਤੇ 5 ਹੋਰ ਜ਼ਖਮੀ ਹੋ ਗਏ।
ਅਫਗਾਨਿਸਤਾਨ ਫੌਜ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਹੈ। ਅਫਗਾਨਿਸਤਾਨ ਫੌਜ ਨੇ ਮੰਗਲਵਾਰ ਨੂੰ ਇਹ ਆਪ੍ਰੇਸ਼ਨ ਕੀਤਾ।ਗਰਜਿਵਾਨ ਜ਼ਿਲੇ ਦੇ ਆਦਮ ਕੱਲਾ 'ਚ ਹੋਏ ਹਵਾਈ ਹਮਲੇ 'ਚ ਸਥਾਨਕ ਕਮਾਂਡਰ ਅਬੂ ਤਲਹਾ ਸਮੇਤ ਤਾਲਿਬਾਨ ਦੇ 7 ਅੱਤਵਾਦੀ ਮਾਰੇ ਗਏ ਅਤੇ 5 ਹੋਰ ਜ਼ਖਮੀ ਹੋ ਗਏ।