ਅਫਗਾਨਿਸਤਾਨ: ਹਵਾਈ ਹਮਲੇ ''ਚ 25 ਅੱਤਵਾਦੀ ਢੇਰ
Saturday, Jul 06, 2019 - 05:24 PM (IST)

ਕੰਧਾਰ— ਅਫਗਾਨਿਸਤਾਨ ਦੇ ਦੱਖਣੀ ਕੰਧਾਰ ਦੇ ਮਾਰੁਕ ਜ਼ਿਲੇ 'ਚ ਨਾਟੋ ਗਠਜੋੜ ਵਾਲੀ ਫੌਜ ਨੇ ਤਾਲਿਬਾਨੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ 'ਚ 25 ਅੱਤਵਾਦੀ ਢੇਰ ਕਰ ਦਿੱਤੇ। ਸੂਬਾਈ ਪੁਲਸ ਮੁਖੀ ਤਾਵਦੀਨ ਖਾਨੇ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰਿਤ ਸੂਤਰਾਂ ਦੇ ਮੁਤਾਬਕ ਨਾਟੋ ਗਠਜੋੜ ਵਾਲੀ ਫੌਜ ਨੇ ਸ਼ਨੀਵਾਰ ਸਵੇਰੇ ਚਲਾਈ ਮੁਹਿੰਮ 'ਚ 25 ਅੱਤਵਾਦੀਆਂ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ। ਤਾਲਿਬਾਨ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।