ਅਫਗਾਨ ਮਹਿਲਾਵਾਂ ਨੇ ਮਹਿਲਾ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਪ੍ਰਦਰਸ਼ਨ
Thursday, Sep 02, 2021 - 07:45 PM (IST)
ਕਾਬੁਲ-ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ 'ਚ ਗਵਰਨਰ ਦਫਤਰ ਦੇ ਬਾਹਰ ਲਗਭਗ ਤਿੰਨ ਦਰਜਨ ਮਹਿਲਾਵਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਨਵੀਂ ਸਰਕਾਰ 'ਚ ਮਹਿਲਾ ਅਧਿਕਾਰਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਵੀਰਵਾਰ ਨੂੰ ਹੋਈ ਰੈਲੀ ਦੀ ਆਯੋਜਕ ਫ੍ਰਿਬਾ ਕਬਰਜਾਨੀ ਨੇ ਕਿਹਾ ਕਿ 'ਲੋਆ ਜਿਰਗਾ' ਅਤੇ ਮੰਤਰੀ ਮੰਡਲ ਸਮੇਤ ਨਵੀਂ ਸਰਕਾਰ 'ਚ ਮਹਿਲਾਵਾਂ ਨੂੰ ਰਾਜਨੀਤੀ ਭਾਗੀਦਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨ ਮਹਿਲਾਵਾਂ ਅੱਜ ਜੋ ਕੁਝ ਵੀ ਹਨ, ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਪਿਛਲੇ 20 ਸਾਲ 'ਚ ਕਈ ਕੁਰਬਾਨੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੀਤ ਸਰਕਾਰ ਨੂੰ 'ਅਯੋਗ' ਕਰਾਰ ਦਿੱਤਾ
ਕਬਰਜਾਨੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਸਾਡੀ ਸੁਣੇ ਅਤੇ ਅਸੀਂ ਆਪਣੇ ਅਧਿਕਾਰੀਂ ਦੀ ਰੱਖਿਆ ਚਾਹੁੰਦੇ ਹਾਂ। ਕਬਰਜਾਨੀ ਨੇ ਕਿਹਾ ਕਿ ਕੁਝ ਸਥਾਨਕ ਪਰਿਵਾਰਾਂ ਨੇ ਹੋਰ ਮਹਿਲਾਵਾਂ ਨੂੰ ਰੈਲੀ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਦਕਿ ਤਾਲਿਬਾਨ ਵੱਲੋਂ ਦੇਸ਼ ਦੀ ਸੱਤਾ ਅਤੇ ਕਾਬਜ਼ ਹੋਣ ਤੋਂ ਬਾਅਦ ਉਨ੍ਹਾਂ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ। ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲੀ ਇਕ ਹੋਰ ਮਹਿਲਾ ਮਰੀਅਮ ਏਬ੍ਰਾਮ ਨੇ ਕਿਹਾ ਕਿ ਤਾਲਿਬਾਨ ਟੀ.ਵੀ. 'ਤੇ ਕਾਫੀ ਭਾਸ਼ਣ ਦੇ ਰਹੇ ਹਨ ਪਰ ਜਨਤਕ ਤੌਰ 'ਤੇ ਉਹ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।