ਅਫ਼ਗਾਨ ਫ਼ੌਜ ਨੇ 24 ਘੰਟਿਆਂ ’ਚ 439 ਤਾਲਿਬਾਨ ਅੱਤਵਾਦੀ ਕੀਤੇ ਢੇਰ

Thursday, Aug 12, 2021 - 05:41 PM (IST)

ਅਫ਼ਗਾਨ ਫ਼ੌਜ ਨੇ 24 ਘੰਟਿਆਂ ’ਚ 439 ਤਾਲਿਬਾਨ ਅੱਤਵਾਦੀ ਕੀਤੇ ਢੇਰ

ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ ਜਾਰੀ ਹੈ। ਉੱਥੇ ਹੀ ਅਫ਼ਗਾਨ ਫ਼ੌਜ ਨੇ ਪਿਛਲੇ 24 ਘੰਟਿਆਂ ਵਿਚ 439 ਹੋਰ ਤਾਲਿਬਾਨ ਅੱਤਵਾਦੀ ਮਾਰ ਦਿੱਤੇ। ਫ਼ੌਜ ਦੇ ਹਮਲੇ ਵਿਚ 77 ਹੋਰ ਅੱਤਵਾਦੀ ਜ਼ਖਮੀ ਹੋ ਗਏ। ਅਫ਼ਗਾਨ ਰੱਖਿਆ ਮੰਤਰਾਲਾ ਨੇ ਟਵੀਟ ਕੀਤਾ ਕਿ ਪਿਛਲੇ 24 ਘੰਟਿਆਂ ਦੌਰਾਨ ਨੰਗਰਹਾਰ, ਲੋਗਰ, ਜਾਬੁਲ, ਘੋਰ, ਫਰਾਹ, ਬੱਲਖ,ਉਰੂਜਗਨ, ਹੇਲਮੰਦ ਕਪਿਸਾ ਅਤੇ ਬਲਗਾਨ ਸੂਬਿਆਂ ਵਿਚ ਮੁਹਿੰਮ ਦੇ ਨਤੀਜੇ ਵਜੋਂ 439 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 77 ਹੋਰ ਜ਼ਖਮੀ ਹੋ ਗਏ। ਰੱਖਿਆ ਮੰਤਰਾਲਾ ਨੇ ਕਿਹਾ ਕਿ ਕੱਲ੍ਹ ਕੰਧਾਰ ਸੂਬਾਈ ਕੇਂਦਰ ਦੇ ਬਾਹਰੀ ਇਲਾਕੇ ਵਿਚ ਫ਼ੌਜ ਵਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 25 ਤਾਲਿਬਾਨ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ।

ਦੇਸ਼ ਦੇ ਉੱਤਰੀ ਹਿੱਸੇ ’ਚ ਵੱਧਦੀ ਹਿੰਸਾ ਦਰਮਿਆਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਬੁੱਧਵਾਰ ਨੂੰ ਬੱਲਖ ਸੂਬੇ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਪਹੁੰਚੇ। ਇਹ ਦੌਰਾ ਉਦੋਂ ਹੋ ਰਿਹਾ ਹੈ, ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਕਈ ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰ ਲਿਆ ਹੈ। ਅਫ਼ਗਾਨ ਸਰਕਾਰੀ ਦਸਤਿਆਂ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਲੜਾਈ ਦਰਮਿਆਨ ਕੁੰਦੂਜ, ਲਸ਼ਕਰਗਾਹ, ਕੰਧਾਰ ਅਤੇ ਹੋਰ ਅਫ਼ਗਾਨ ਸ਼ਹਿਰਾਂ ਵਿਚ ਅਤੇ ਉਸ ਦੇ ਆਲੇ-ਦੁਆਲੇ ਲੜਾਈ ਤੇਜ਼ ਹੋਣ ਨਾਲ ਹਜ਼ਾਰਾਂ ਨਾਗਰਿਕਾਂ ਨੂੰ ਖ਼ਤਰਾ ਹੈ। ਇਸ ਤੋਂ ਸੰਯੁਕਤ ਰਾਜ ਅਮਰੀਕਾ ਚਿੰਤਤ ਹੈ।


author

Tanu

Content Editor

Related News