ਸ਼ਾਂਤੀ ਲਈ ਅਫਗਾਨ ਰਾਸ਼ਟਰਪਤੀ ਨੂੰ ਛੱਡਣੀ ਪਵੇਗੀ ਸੱਤਾ : ਤਾਲਿਬਾਨ

Saturday, Jul 24, 2021 - 01:35 AM (IST)

ਸ਼ਾਂਤੀ ਲਈ ਅਫਗਾਨ ਰਾਸ਼ਟਰਪਤੀ ਨੂੰ ਛੱਡਣੀ ਪਵੇਗੀ ਸੱਤਾ : ਤਾਲਿਬਾਨ

ਇਸਲਾਮਾਬਾਦ/ਕਾਬੁਲ- ਤਾਲਿਬਾਨ ਨੇ ਕਿਹਾ ਕਿ ਉਹ ਸੱਤਾ ’ਤੇ ਏਕਾਧਿਕਾਰ ਨਹੀਂ ਚਾਹੁੰਦਾ ਪਰ ਅਫਗਾਨਿਸਤਾਨ ਵਿਚ ਓਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ ਜਦੋਂ ਤੱਕ ਰਾਸ਼ਟਰਪਤੀ ਅਸ਼ਰਫ ਗਨੀ ਸੱਤਾ ਤੋਂ ਨਹੀਂ ਹਟ ਜਾਂ ਅਤੇ ਦੇਸ਼ ਵਿਚ ਗੱਲਬਾਤ ਰਾਹੀਂ ਨਵੀਂ ਸਰਕਾਰ ਨਹੀਂ ਬਣ ਜਾਂਦੀ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਤਾਲਿਬਾਨ ਉਸ ਸਮੇਂ ਹਥਿਆਰ ਸੁੱਟ ਦੇਵੇਗਾ ਜਦੋਂ ਗਨੀ ਦੀ ਸਰਕਾਰ ਚਲੀ ਜਾਏਗੀ ਅਤੇ ਅਜਿਹੀ ਸਰਕਾਰ ਸੱਤਾ ਸੰਭਾਲੇਗੀ ਜੋ ਸੰਘਰਸ਼ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ। ਸ਼ਾਹੀਨ ਨੇ ਕਿਹਾ ਕਿ ਅਸੀਂ ਸੱਤਾ ’ਤੇ ਏਕਾਧਿਕਾਰ ਵਿਚ ਭਰੋਸਾ ਨਹੀਂ ਰੱਖਦੇ ਕਿਉਂਕਿ ਕੋਈ ਵੀ ਸਰਕਾਰ ਜਿਸ ਨੇ ਬੀਤੇ ਸਮੇਂ ਵਿਚ ਅਫਗਾਨਿਸਤਾਨ ਵਿਚ ਸੱਤਾ ’ਤੇ ਏਕਾਧਿਕਾਰ ਰੱਖਣ ਦੀ ਇੱਛਾ ਪ੍ਰਗਟਾਈ, ਉਹ ਸਫਲ ਸਰਕਾਰ ਸਾਬਿਤ ਨਹੀਂ ਹੋਈ। ਉਨ੍ਹਾਂ ਨੇ ਗਨੀ ਨੂੰ ਜੰਗ ਨੂੰ ਉਕਸਾਉਣ ਵਾਲਾ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਬਕਰੀਦ ਦੇ ਤਿਉਹਾਰ ’ਤੇ ਮੰਗਲਵਾਰ ਨੂੰ ਉਨ੍ਹਾਂ ਨੇ ਜੋ ਭਾਸ਼ਣ ਦਿੱਤਾ ਸੀ ਉਸ ਵਿਚ ਉਨ੍ਹਾਂ ਨੇ ਤਾਲਿਬਾਨ ਦੇ ਖਿਲਾਫ ਕਾਰਵਾਈ ਦਾ ਵਾਅਦਾ ਕੀਤਾ ਸੀ।

ਇਹ ਖ਼ਬਰ ਪੜ੍ਹੋ- IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ


ਉਥੇ ਸ਼ਾਹੀਨ ਨੇ ਪਿਛਲੇ ਹਫਤੇ ਸ਼ੁਰੂ ਹੋਈ ਸਰਕਾਰ ਨਾਲ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ, ਨਾਲ ਹੀ ਕਿਹਾ ਕਿ ਸਰਕਾਰ ਲਗਾਤਾਰ ਸੰਘਰਸ਼ ਰੋਕਣ ਦੀ ਮੰਗ ਕਰਨਾ ਉਹ ਵੀ ਗਨੀ ਦੇ ਸੱਤਾ ਵਿਚ ਰਹਿੰਦੇ ਹੋਏ, ਤਾਲਿਬਾਨ ਤੋਂ ਆਤਮਸਮਰਪਣ ਦੀ ਮੰਗ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐਡਜਸਟਮੈਂਟ ਨਹੀਂ ਚਾਹੁੰਦੇ, ਆਤਮਸਮਰਪਣ ਚਾਹੁੰਦੇ ਹਨ।
ਸੁਰੱਖਿਆ ਫੋਰਸਾਂ ਦੀ ਕਾਰਵਾਈ ਵਿਚ 153 ਅੱਤਵਾਦੀ ਢੇਰ
ਅਫਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਸੁਰੱਖਿਆ ਫੋਰਸਾਂ ਦੀ ਕਾਰਵਾਈ ਵਿਚ ਤਾਲਿਬਾਨ ਦੇ 162 ਅੱਤਵਾਦੀ ਮਾਰੇ ਗਏ ਅਤੇ 52 ਹੋਰ ਜ਼ਖਮੀ ਹੋ ਗਏ ਹਨ। ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਫਵਾਦ ਅਮਨ ਨੇ ਟਵੀਟ ਕਰ ਕੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਲੋਗਰ, ਕੁਨਾਰ, ਪਕਤਿਆ, ਗਜਨੀ, ਕੰਧਾਰ, ਬਲਖ, ਸਮਾਂਗਨ, ਹੇਲਚੰਦ, ਨਿਰਰੂਜ ਅਤੇ ਕਪੀਸਾ ਸੂਬਿਆਂ ਵਿਚ ਸੁਰੱਖਿਆ ਫੋਰਸਾਂ ਦੀ ਜ਼ਮੀਨੀ ਕਾਰਵਾਈ ਅਤੇ ਹਵਾਈ ਹਮਲਿਆਂ ਵਿਚ 152 ਤਾਲਿਬਾਨੀ ਅੱਤਵਾਦੀ ਮਾਰੇ ਗਏ।

ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ


ਸੁਰੱਖਿਆ ਫੋਰਸਾਂ ਦੀ ਮਦਦ ਲਈ ਅਮਰੀਕਾ ਨੇ ਕੀਤੇ ਹਵਾਈ ਹਮਲੇ
ਅਮਰੀਕੀ ਰੱਖਿਆ ਮੰਤਰਾਲਾ ‘ਪੈਂਟਾਗਨ’ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਅਸੀਂ ਸੁਰੱਖਿਆ ਫੋਰਸਾਂ ਦਾ ਸਮਰਥਨ ਕਰਨ ਲਈ ਦੇਸ਼ਭਰ ਵਿਚ ਤਾਲਿਬਾਨੀ ਟਿਕਾਣਿਆਂ ’ਤੇ 4 ਤੋਂ ਜ਼ਿਆਦਾ ਹਵਾਈ ਹਮਲੇ ਕੀਤੇ। ਇਹ ਹਮਲੇ ਤਾਲਿਬਾਨ ਵਲੋਂ ਅਫਗਾਨ ਫੋਰਸਾਂ ਤੋਂ ਖੋਹੇ ਫੌਜੀ ਯੰਤਰਾਂ ਅਤੇ ਤਾਲਿਬਾਨ ਦੇ ਟਿਕਾਣਿਆਂ ਨੂੰ ਟੀਚੇ ’ਤੇ ਲੈ ਕੇ ਕੀਤੇ ਗਏ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News