ਤਾਲਿਬਾਨ ਅੱਤਵਾਦੀਆਂ ਨਾਲ 18 ਘੰਟੇ ਇਕੱਲਾ ਲੜਦਾ ਰਿਹਾ ਅਫਗਾਨਿਸਤਾਨ ਦਾ ਬਹਾਦਰ ਪੁਲਸ ਅਫ਼ਸਰ

Friday, Jul 16, 2021 - 03:11 PM (IST)

ਤਾਲਿਬਾਨ ਅੱਤਵਾਦੀਆਂ ਨਾਲ 18 ਘੰਟੇ ਇਕੱਲਾ ਲੜਦਾ ਰਿਹਾ ਅਫਗਾਨਿਸਤਾਨ ਦਾ ਬਹਾਦਰ ਪੁਲਸ ਅਫ਼ਸਰ

ਕੰਧਾਰ - ਇਨ੍ਹੀਂ ਦਿਨੀਂ ਅਫਗਾਨਿਸਤਾਨ ਵਿਚ ਤਾਲਿਬਾਨ ਦੀਆਂ ਕਾਰਵਾਈਆਂ ਤੇਜ਼ ਹੋ ਗਈਆਂ ਹਨ। ਕੰਧਾਰ ਵਿਚ ਹਿੰਸਾ ਜਾਰੀ ਹੈ। ਤਾਲਿਬਾਨ ਲੜਾਕਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਦੇ 80 ਫ਼ੀਸਦੀ ਹਿੱਸੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਉਥੇ ਹੀ ਅਫਗਾਨ ਫੌਜਾਂ ਪੂਰੀ ਤਾਕਤ ਨਾਲ ਤਾਲਿਬਾਨ ਲੜਾਕਿਆਂ ਦਾ ਸਾਹਮਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

ਇਸੇ ਤਰ੍ਹਾਂ ਕੰਧਾਰ ਦੇ ਦੱਖਣੀ ਸੂਬੇ ਵਿਚ ਅਫਗਾਨਿਸਤਾਨ ਦਾ ਬਹਾਦਰ ਪੁਲਸ ਅਫ਼ਸਰ ਅਹਿਮਦ ਸ਼ਾਹ 18 ਘੰਟੇ ਤੱਕ ਇਕੱਲੇ ਹੀ ਤਾਲਿਬਾਨ ਅੱਤਵਾਦੀਆਂ ਨਾਲ ਲੜਾਈ ਲੜਦਾ ਰਿਹਾ। 14 ਹੋਰ ਪੁਲਸ ਕਰਮੀ ਨਾਲ ਅਹਿਮਦ ਸ਼ਾਹ ਕੰਧਾਰ ਸ਼ਹਿਰ ਦੇ ਉਪਨਗਰਾਂ ਵਿਚ ਇਕ ਚੌਕੀ 'ਤੇ ਤਾਇਨਾਤ ਸੀ, ਉਦੋਂ ਤਾਲਿਬਾਨ ਨੇ ਉਸ 'ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹੋਏ ਸ਼ਾਹ ਨੇ ਦੱਸਿਆ ਕਿ ਉਸ ਨੇ ਆਤਮ ਸਮਰਪਣ ਨਹੀਂ ਕੀਤਾ ਅਤੇ ਤਾਲਿਬਾਨ ਨਾਲ ਡੱਟ ਕੇ ਮੁਕਾਬਲਾ ਕੀਤਾ। ਸ਼ਾਹ ਨੇ ਦੱਸਿਆ ਦੁਸ਼ਮਣ ਬਹੁਤ ਕਮਜ਼ੋਰ ਹੈ, ਉਹ ਆਪਣੇ ਪ੍ਰਚਾਰ ਜ਼ਰੀਏ ਸਾਨੂੰ ਡਰਾਉਣਾ ਚਾਹੁੰਦੇ ਹਨ ਪਰ ਮੈਂ ਸਿੱਖਿਆ ਹੈ ਕਿ ਅਸਲ ਜ਼ਿੰਦਗੀ ਵਿਚ ਕਿਸੇ ਨੂੰ ਵੀ ਦੁਸ਼ਮਣ ਤੋਂ ਨਹੀਂ ਡਰਨਾ ਚਾਹੀਦਾ।"

ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ

ਉਥੇ ਹੀ ਅਫਗਾਨਿਸਤਾਨ ਵੱਲੋਂ ਸ਼ਾਹ ਦੀ ਮਦਦ ਲਈ ਮੌਕੇ 'ਤੇ ਵਾਧੂ ਫੋਰਸ ਭੇਜੀ ਗਈ, ਜਿਸ ਤੋਂ ਬਾਅਦ ਸ਼ਾਹ ਨੂੰ ਬਚਾਇਆ ਗਿਆ। ਸ਼ਾਹ ਦੀ ਹਾਲਤ ਹੁਣ ਸਥਿਰ ਹੈ। ਸ਼ਾਹ ਨੇ ਕਿਹਾ ਕਿ ਦੁਸ਼ਮਣ ਕਮਜ਼ੋਰ ਹਨ ਅਤੇ ਸਾਡੀ ਫੌਜ ਦਾ ਮਨੋਬਲ ਤੋੜਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਅਮਰੀਕਾ ਦਾ ਵੱਡਾ ਐਲਾਨ, ਸਾਈਬਰ ਹਮਲਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦੇਵੇਗਾ 1 ਕਰੋੜ ਡਾਲਰ ਇਨਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News