ਅਮਰੀਕੀ ਡਰੋਨ ਹਮਲੇ ''ਚ 10 ਨਾਗਰਿਕਾਂ ਦੀ ਮੌਤ: ਅਫਗਾਨੀ ਅਧਿਕਾਰੀ

Wednesday, Jan 22, 2020 - 06:44 PM (IST)

ਅਮਰੀਕੀ ਡਰੋਨ ਹਮਲੇ ''ਚ 10 ਨਾਗਰਿਕਾਂ ਦੀ ਮੌਤ: ਅਫਗਾਨੀ ਅਧਿਕਾਰੀ

ਕਾਬੁਲ- ਪੱਛਮੀ ਅਫਗਾਨਿਸਤਾਨ ਵਿਚ ਅਮਰੀਕੀ ਫੌਜਾਂ ਨੇ ਤਾਲਿਬਾਨ ਤੋਂ ਵੱਖ ਹੋ ਚੁੱਕੇ ਇਕ ਸਮੂਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਮਹੀਨੇ ਦੀ ਸ਼ੁਰੂਆਤ ਵਿਚ ਡਰੋਨ ਹਮਲਾ ਕੀਤਾ ਸੀ। ਇਸ ਹਮਲੇ ਵਿਚ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਸਣੇ ਘੱਟ ਤੋਂ ਘੱਟ 10 ਨਾਗਰਿਕਾਂ ਦੀ ਮੌਤ ਹੋ ਗਈ। ਇਕ ਅਫਗਾਨੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਫਗਾਨਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਧਿਕਾਰੀ ਮੁਤਾਬਕ ਹਮਲਾ ਪੱਛਮੀ ਹੇਰਾਤ ਸੂਬੇ ਵਿਚ ਸ਼ਿੰਦਨਾਦ ਜ਼ਿਲੇ ਵਿਚ ਹੋਇਆ। ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਅਧਿਕਾਰੀ ਨੇ ਕਿਹਾ ਕਿ ਹਮਲੇ ਵਿਚ ਦੋ ਬੱਚਿਆਂ ਸਣੇ ਪੰਜ ਹੋਰ ਨਾਗਰਿਕ ਜ਼ਖਮੀ ਹੋ ਗਏ। ਇਸ ਮਾਮਲੇ ਵਿਚ ਅਮਰੀਕੀ ਜਾ ਅਫਗਾਨੀ ਫੌਜ ਵਲੋਂ ਅਜੇ ਕੋਈ ਟਿੱਪਣੀ ਨਹੀਂ ਆਈ ਹੈ ਪਰ ਹੇਰਾਤ ਦੇ ਇਕ ਸੂਬਾਈ ਪਰੀਸ਼ਦ ਦੇ ਵਕੀਲ ਅਹਿਮਦ ਕਰੋਖੀ ਨੇ ਕਿਹਾ ਕਿ 8 ਜਨਵਰੀ ਨੂੰ ਹੋਏ ਹਮਲੇ ਵਿਚ ਵੱਖ ਹੋ ਚੁੱਕੇ ਤਾਲਿਬਾਨੀ ਸਮੂਹ ਦੇ ਕਮਾਂਡਰ ਮੁੱਲਾ ਨਾਂਗਯਾਲੀਆ ਸਣੇ 15 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ। ਕਮਾਂਡਰ ਦਾ ਅੰਤਿਮ ਸੰਸਕਾਰ ਅਗਲੇ ਦਿਨ ਕੀਤਾ ਗਿਆ, ਜਿਸ ਵਿਚ ਦਰਜਨਾਂ ਅੱਤਵਾਦੀ ਸ਼ਾਮਲ ਹੋਏ ਸਨ।


author

Baljit Singh

Content Editor

Related News