ਅਫਗਾਨਿਸਤਾਨ ''ਚ ਤਾਲਿਬਾਨ ਦੇ ਵੱਖ-ਵੱਖ ਹਮਲਿਆਂ ''ਚ 17 ਹਲਾਕ

Tuesday, Aug 25, 2020 - 11:51 PM (IST)

ਅਫਗਾਨਿਸਤਾਨ ''ਚ ਤਾਲਿਬਾਨ ਦੇ ਵੱਖ-ਵੱਖ ਹਮਲਿਆਂ ''ਚ 17 ਹਲਾਕ

ਕਾਬੁਲ: ਅਫਗਾਨਿਸਤਾਨ ਵਿਚ ਮੰਗਲਵਾਰ ਨੂੰ ਹੋਏ ਵੱਖ-ਵੱਖ ਹਮਲਿਆਂ ਵਿਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਮੁਤਾਬਕ ਦੇਸ਼ ਦੇ ਉੱਤਰੀ ਇਲਾਕੇ ਵਿਚ ਤਾਲਿਬਾਨ ਨੇ ਅਫਗਾਨ ਸੁਰੱਖਿਆ ਬਲਾਂ ਦੇ ਕਮਾਂਡੋ ਟਰੱਕ ਨੂੰ ਨਿਸ਼ਾਨਾ ਬਣਾ ਕੇ ਟਰੱਕ ਵਿਚ ਬੰਬ ਧਮਾਕਾ ਕੀਤਾ।

ਅਫਗਾਨ ਸਰਕਾਰ ਤੇ ਵਿਰੋਧੀਆਂ ਦੇ ਵਿਚਾਲੇ ਸਮਝੌਤੇ ਨੂੰ ਲੈ ਕੇ ਜਲਦੀ ਗੱਲਬਾਤ ਹੋਣ ਨੂੰ ਲੈ ਕੇ ਉਮੀਦਾਂ ਵਧਣ ਦੇ ਵਿਚਾਲੇ ਇਹ ਹਿੰਸਾ ਹੋਈ। ਸੂਬਾਈ ਗਵਰਨਰ ਦੇ ਬੁਲਾਰੇ ਮੁਨੀਰ ਅਹਿਮਦ ਫਰਹਾਦ ਮੁਤਾਬਕ ਉੱਤਰੀ ਬਲਖ ਸੂਬੇ ਵਿਚ ਆਤਮਘਾਤੀ ਹਮਲਾਵਰ ਵਲੋਂ ਕੀਤੇ ਗਏ ਟਰੱਕ ਹਮਲੇ ਵਿਚ ਦੋ ਅਫਗਾਨ ਕਮਾਂਡੋ ਤੇ ਇਕ ਨਾਗਰਿਕ ਸਣੇ ਤਿੰਨ ਲੋਕਾਂ ਦੀ ਜਾਨ ਗਈ। ਇਸ ਤੋਂ ਪਹਿਲਾਂ ਸ਼ੁਰੂਆਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਮਾਕੇ ਵਿਚ ਘੱਟ ਤੋਂ ਘੱਟ 6 ਕਮਾਂਡੋ ਤੇ ਤਕਰੀਬਨ 35 ਆਮ ਨਾਗਰਿਕ ਜ਼ਖਮੀ ਹੋ ਗਏ। ਧਮਾਕੇ ਕਾਰਣ ਨੇੜੇ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਪੱਛਮੀ ਘੋਰ ਸੂਬੇ ਵਿਚ ਸੁਰੱਖਿਆ ਬਲਾਂ ਦੀ ਇਕ ਚੌਕੀ 'ਤੇ ਹੋਏ ਹਮਲੇ ਵਿਚ 8 ਫੌਜੀ ਮਾਰੇ ਗਏ ਤੇ ਪੰਜ ਜ਼ਖਮੀ ਹੋ ਗਏ। ਸੂਬਾਈ ਗਵਰਨਰ ਦੇ ਬੁਲਾਰੇ ਆਰਿਫ ਅਬਰ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਪੁਲਸ ਮੁਖੀ ਦੇ ਬੁਰਾਰੇ ਫਿਰਦੌਸ ਫਰਾਮਰਜ ਨੇ ਕਿਹਾ ਕਿ ਕਾਬੁਲ ਵਿਚ ਸੜਕ ਦੇ ਕਿਨਾਰੇ ਬੰਬ ਧਮਾਕੇ ਵਿਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਇਕ ਮਹਿਲਾ ਪੁਲਸ ਕਰਮਚਾਰੀ ਤੇ ਉਸ ਦੇ ਚਾਲਕ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਇਕ ਹੋਰ ਤਾਲਿਬਾਨੀ ਹਮਲੇ ਵਿਚ ਅਣਪਛਾਤੇ ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਦੀ ਜੁਲਾਈ ਵਿਚ ਜਾਰੀ ਇਕ ਰਿਪੋਰਟ ਦੇ ਮੁਤਾਬਕ 2020 ਦੇ ਪਹਿਲੇ 6 ਮਹੀਨਿਆਂ ਵਿਚ ਅਫਗਾਨਿਸਤਾਨ ਵਿਚ ਹਿੰਸਾ ਵਿਚ 1282 ਲੋਕ ਮਾਰੇ ਜਾ ਚੁੱਕੇ ਹਨ।


author

Baljit Singh

Content Editor

Related News