ਅਫਗਾਨ ਮਿਲਿਸ਼ੀਆ ਦੇ ਮੈਂਬਰ ਨੇ ਕੀਤੀ ਗੋਲੀਬਾਰੀ, 9 ਹਲਾਕ

Saturday, Dec 14, 2019 - 03:16 PM (IST)

ਅਫਗਾਨ ਮਿਲਿਸ਼ੀਆ ਦੇ ਮੈਂਬਰ ਨੇ ਕੀਤੀ ਗੋਲੀਬਾਰੀ, 9 ਹਲਾਕ

ਕਾਬੁਲ- ਅਫਗਾਨਿਸਤਾਨ ਵਿਚ ਮਿਲਿਸ਼ੀਆ ਦੇ ਇਕ ਮੈਂਬਰ ਨੇ ਸ਼ਨੀਵਾਰ ਤੜਕੇ ਆਪਣੇ ਸਾਥੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਉਥੇ ਹੀ ਤਾਲਿਬਾਨ ਦੇ ਬੁਲਾਰੇ ਜਬੀਉਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਹਮਲੇ ਵਿਚ 24 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।

ਤਾਲਿਬਾਨ ਨੇ ਜਾਂਚ ਚੌਕੀ 'ਤੇ ਹੋਏ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੰਦੇ ਹੋਏ ਇਸ ਦੀ ਜ਼ਿੰਮੇਦਾਰੀ ਲਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਫਵਾਦ ਅਮਨ ਨੇ ਦੱਸਿਆ ਕਿ ਜਾਂਚਕਰਤਾ ਗਜ਼ਨੀ ਸੂਬੇ ਵਿਚ ਹੋਏ ਹਮਲੇ ਦੀ ਜਾਂਚ ਕਰ ਰਹੇ ਹਨ। ਹਮਲਾਵਰਾਂ ਦੀ ਗਿਣਤੀ ਸਪੱਸ਼ਟ ਨਹੀਂ ਹੋਈ ਹੈ। ਅਫਗਾਨ ਮਿਲਿਸ਼ੀਆ ਦੂਰ-ਦੁਰਾਡੇ ਖੇਤਰਾਂ ਵਿਚ ਸਰਗਰਮ ਹਨ ਤੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਬਲ ਦੀ ਕਮਾਨ ਦੇ ਤਹਿਤ ਕੰਮ ਕਰਦੇ ਹਨ। ਇਹਨਾਂ ਬਲਾਂ 'ਤੇ ਤਾਲਿਬਾਨ ਅਕਸਰ ਹਮਲਾ ਕਰਦਾ ਹੈ।


author

Baljit Singh

Content Editor

Related News