ਅਫ਼ਗਾਨੀ ਕੁੜੀਆਂ ਨੂੰ ਯਕੀਨੀ ਤੌਰ ’ਤੇ ਸਕੂਲ ਮੁੜ ਤੋਂ ਜਾਣਾ ਚਾਹੀਦੈ : ਕਰਜ਼ਈ

Friday, Feb 18, 2022 - 11:10 AM (IST)

ਅਫ਼ਗਾਨੀ ਕੁੜੀਆਂ ਨੂੰ ਯਕੀਨੀ ਤੌਰ ’ਤੇ ਸਕੂਲ ਮੁੜ ਤੋਂ ਜਾਣਾ ਚਾਹੀਦੈ : ਕਰਜ਼ਈ

ਕਾਬੁਲ (ਅਨਸ)- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਦੇਸ਼ ਦੀ ਹਰੇਕ ਕੁੜੀ ਨੂੰ ਯਕੀਨੀ ਤੌਰ ’ਤੇ ਸਕੂਲਾਂ ਵਿਚ ਮੁੜ ਤੋਂ ਜਾਣਾ ਚਾਹੀਦਾ ਹੈ, ਕਿਉਂਕਿ ਇਹ ਜੰਗ ਪ੍ਰਭਾਵਿਤ ਰਾਸ਼ਟਰ ਦੀ ਭਲਾਈ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੁੜੀਆਂ ਦੀ ਸਕੂਲ ਅਤੇ ਔਰਤਾਂ ਦੀ ਉਨ੍ਹਾਂ ਦੇ ਕੰਮ ’ਤੇ ਵਾਪਸੀ ਅਫ਼ਗਾਨਿਸਤਾਨ ਦੀ ਹੀ ਮੰਗ ਹੈ।

ਮੌਜੂਦਾ ਤਾਲਿਬਾਨ ਸਰਕਾਰ ਦੀ ਮਾਨਤਾ ਦੇ ਸਬੰਧ ਵਿਚ ਕਰਜ਼ਈ ਨੇ ਕਿਹਾ ਕਿ ਮਾਰਗ ਖੋਲਣ ਲਈ ਰਾਸ਼ਟਰੀ ਪੱਧਰ ’ਤੇ ਕੁਝ ਸ਼ੁਰੂਆਤੀ ਕਦਮ ਚੁੱਕੇ ਜਾਣ ਦੀ ਲੋੜ ਹੈ। ਕੌਮਾਂਤਰੀ ਭਾਈਚਾਰੇ ਵਲੋਂ ਮਾਨਤਾ ਦੇ ਮੁੱਦੇ ’ਤੇ ਉਨ੍ਹਾਂ ਨੇ ਕਿਹਾ ਕਿ ਮੇਰਾ ਪ੍ਰਸਤਾਵ ਸ਼ੁਰੂ ਤੋਂ ਹੀ ਰਿਹਾ ਹੈ ਕਿ ਪਹਿਲਾਂ ਅਫ਼ਗਾਨ ਨੂੰ ਆਪਣਾ ਘਰ ਠੀਕ ਕਰਨਾ ਹੋਵੇਗਾ, ਜਿਸਦੀ ਪਹਿਲੀ ਜ਼ਿੰਮੇਵਾਰੀ ਮੌਜੂਦਾ ਤਾਲਿਬਾਨ ਸਰਕਾਰ ’ਤੇ ਆਉਂਦੀ ਹੈ, ਇਹ ਯਕੀਨੀ ਕਰਨ ਲਈ ਕਿ ਜੀਵਨ ਦੇ ਸਾਰੇ ਖੇਤਰਾਂ ਦੇ ਸਾਰੇ ਅਫ਼ਗਾਨ ਲੋਕਾਂ ਨੂੰ ਇਕੱਠੇ ਲਿਆਉਣ ਦੀ ਲੋੜ ਹੈ।


author

cherry

Content Editor

Related News