ਅਫਗਾਨ ਸੈਨਾਵਾਂ ਨੇ ਉੱਤਰ ਦੇ ਦੋ ਜ਼ਿਲ੍ਹਿਆਂ ''ਤੇ ਮੁੜ ਕੀਤਾ ਕਬਜ਼ਾ

Monday, Jul 12, 2021 - 03:50 PM (IST)

ਅਫਗਾਨ ਸੈਨਾਵਾਂ ਨੇ ਉੱਤਰ ਦੇ ਦੋ ਜ਼ਿਲ੍ਹਿਆਂ ''ਤੇ ਮੁੜ ਕੀਤਾ ਕਬਜ਼ਾ

ਕਾਬੁਲ (ਬਿਊਰੋ): ਅਫਗਾਨ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸੁਰੱਖਿਆ ਬਲਾਂ ਨੇ ਕੁੰਦੁਜ਼ ਵਿਚ ਅਲੀ ਅਬਾਦ ਜ਼ਿਲ੍ਹੇ ਅਤੇ ਬਦਖਸਾਂ ਸੂਬੇ ਵਿਚ ਯਫਤਾਲ ਜ਼ਿਲ੍ਹੇ 'ਤੇ ਕੰਟਰੋਲ ਕਰ ਲਿਆ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਟੋਲੋ ਨਿਊਜ਼ ਨੇ ਪਰਵਾਨ ਸੂਬਾਈ ਪਰੀਸ਼ਦ ਦੇ ਮੈਂਬਰ ਅਬਦੁੱਲ ਮਤਿਨ ਕੁਦੋਸੀ ਦੇ ਹਵਾਲੇ ਨਾਲ ਦੱਸਿਆ ਕਿ ਅੱਤਵਾਦੀ ਸਮੂਹ 'ਤੇ ਬਹੁਤ ਦਬਾਅ ਸੀ ਪਰ ਉਹਨਾਂ ਨੇ ਆਖਿਰਕਾਰ ਜ਼ਿਲ੍ਹਿਆਂ ਨੂੰ ਸੌਂਪ ਦਿੱਤਾ।

ਅਲੀ ਅਬਾਦ ਜ਼ਿਲ੍ਹਾ ਦੇ ਪ੍ਰਮੁੱਖ ਮੁਹੰਮਦ ਹਾਇਕਲ ਨੇ ਕਿਹਾ ਕਿ ਸਾਡਾ ਮਨੋਬਲ ਵਧਿਆ ਹੈ ਅਤੇ ਅਸੀਂ ਹੋਰ ਖੇਤਰਾਂ 'ਤੇ ਮੁੜ ਕਬਜ਼ਾ ਕਰਨ ਲਈ ਤਿਆਰ ਹਾਂ। ਅਧਿਕਾਰੀ ਨੇ ਭਰੋਸਾ ਦਿੱਤਾ ਕਿ ਉਹ ਅੱਤਵਾਦੀ ਸਮੂਹਾਂ ਨੂੰ ਗਾਜ਼ੀ ਜ਼ਿਲ੍ਹੇ ਲਈ ਖਤਰਾ ਨਹੀਂ ਬਣਨ ਦੇਣਗੇ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਗਜ਼ਨੀ ਪੁਲਸ ਪ੍ਰਮੁੱਖ ਫਜ਼ਲ ਅਹਿਮਦ ਸ਼ਿਰਜਾਦ ਨੇ ਵੀ ਕਿਹਾ ਹੈ ਕਿ ਅਸੀਂ ਦੁਸ਼ਮਣ ਖ਼ਿਲਾਫ਼ ਲੜਾਂਗੇ। ਅਸੀਂ ਦੁਸ਼ਮਣ ਨੂੰ ਗਜ਼ਨੀ ਦੇ ਵਸਨੀਕਾਂ ਅਤੇ ਦੇਸ਼ 'ਤੇ ਅੱਤਿਆਚਾਰ ਨਹੀਂ ਕਰਨ ਦੇਵਾਂਗੇ। 

ਪੜ੍ਹੋ ਇਹ ਅਹਿਮ ਖਬਰ- ਪਾਕਿ : 60 ਹਿੰਦੂਆਂ ਨੂੰ ਜ਼ਬਰੀ ਕਬੂਲ ਕਰਵਾਇਆ ਗਿਆ 'ਇਸਲਾਮ', ਵੀਡੀਓ ਵਾਇਰਲ

ਇਸ ਵਿਚਕਾਰ ਤਾਲਿਬਾਨ ਨੇ ਪਿਛਲੇ 24 ਘੰਟਿਆਂ ਵਿਚ ਪਰਵਨ ਦੇ ਸੋਰਖ ਪਰਸਾ ਅਤੇ ਸ਼ੇਖ ਅਲੀ ਜ਼ਿਲ੍ਹੇ ਕੰਧਾਰ ਦੇ ਸ਼ੋਰਬਕ ਜ਼ਿਲ੍ਹੇ ਅਤੇ ਲਗਮਨ ਵਿਚ ਅਲੀਸ਼ਿੰਗ ਜ਼ਿਲ੍ਹੇ 'ਤੇ ਕੰਟਰੋਲ ਹਾਸਲ ਕਰ ਲਿਆ ਹੈ। ਟੋਲੋ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਹਾਲ ਹੀ ਵਿਚ ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਤਾਲਿਬਾਨ ਅਧਿਕਾਰੀਆਂ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਬਾਗੀ ਸਮੂਹ ਨੇ ਅਮਰੀਕੀ ਸੈਨਾ ਦੀ ਵਾਪਸੀ ਦੇ ਵਿਚਕਾਰ ਅਫਗਾਨਿਸਤਾਨ ਵਿਚ 85 ਫੀਸਦੀ ਖੇਤਰ 'ਤੇ ਕਬਜ਼ਾ ਕਰ ਲਿਆ ਹੈ।


author

Vandana

Content Editor

Related News