ਅਫਗਾਨ ਨਾਗਰਿਕਾਂ ਨੂੰ ਅਮਰੀਕਾ ’ਚ ਸ਼ਰਨ ਦੇਣ ਦਾ ਰਿਪਬਲੀਕਨ ਪਾਰਟੀ ਵਿਚਾਲੇ ਵਧਿਆ ਮਤਭੇਦ

Sunday, Aug 29, 2021 - 10:49 AM (IST)

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੀ ਨਿਕਾਸੀ ਮੁਹਿੰਮ ਦੇ ਮੱਦੇਨਜ਼ਰ ਅਫਗਾਨ ਨਾਗਰਿਕਾਂ ਨੂੰ ਦੇਸ਼ ਵਿੱਚ ਸ਼ਰਨ ਦੇਣ ਦੇ ਸਵਾਲ ’ਤੇ ਰਿਪਬਲੀਕਨ ਪਾਰਟੀ ਵਿਚਾਲੇ ਮਤਭੇਦ ਵਧ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹਫ਼ਤੇ ਪਹਿਲਾਂ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸਾਡੇ ਦੇਸ਼ ਦੀ ਮਦਦ ਕਰਨ ਵਾਲੇ ਨਾਗਰਿਕਾਂ ਅਤੇ ਹੋਰ ਲੋਕਾਂ ਨੂੰ ਸ਼ਰਨਾਰਥੀ ਬਣਨ ਦੀ ਇਜਾਜ਼ਤ ਦਿੱਤੀ ਜਾਣਾ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ

ਉਨ੍ਹਾਂ ਨੇ ਹਾਲ ਵਿੱਚ ਚੌਕਸ ਕੀਤਾ ਕਿ ਮਹੀਨੇ ਦੇ ਅਖੀਰ ਵਿੱਚ ਅਮਰੀਕੀ ਬਲਾਂ ਦੀ ਨਿਕਾਸੀ ਦੀ ਮੁਹਿੰਮ ਦੀ ਸਮਾਂ ਹੱਦ ਖਤਮ ਹੋਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕ ਖ਼ਤਰਾ ਪੈਦਾ ਕਰ ਸਕਦੇ ਹਨ। ਟਰੰਪ ਨੇ ਪੁੱਛਿਆ ਕਿ ਜੋ ਬਾਈਡੇਨ ਕਿੰਨੇ ਅੱਤਵਾਦੀਆਂ ਨੂੰ ਦੇਸ਼ ਵਿੱਚ ਲਿਆਉਣਗੇ? ਰਿਪਲੀਕਨ ਪਾਰਟੀ ਨੇ ਬਾਈਡੇਨ ਦੇ ਸਾਹਮਣੇ ਆਏ ਪਹਿਲੇ ਵੱਡੇ ਵਿਦੇਸ਼ ਨੀਤੀ ਸੰਕਟ ਨਾਲ ਨਜਿੱਠਣ ਸਬੰਧੀ ਉਨ੍ਹਾਂ ਦੀ ਆਲੋਚਨਾ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ


rajwinder kaur

Content Editor

Related News