ਅਫ਼ਗਾਨ ਫ਼ੌਜ ਦੇ ਹਵਾਈ ਹਮਲੇ ਤੇਜ਼, 30 ਤੋਂ ਵੱਧ ਤਾਲਿਬਾਨੀ ਅੱਤਵਾਦੀ ਕੀਤੇ ਢੇਰ

Sunday, Jul 25, 2021 - 01:27 PM (IST)

ਕਾਬੁਲ- ਅਫ਼ਗਾਨ ਹਵਾਈ ਫ਼ੌਜ ਨੇ ਤਾਲਿਬਾਨ ਦੇ ਟਿਕਾਣਿਆਂ 'ਚੇ ਏਅਰਸਟ੍ਰਾਈਕ ਕੀਤੀ ਹੈ। ਇਸ ਹਵਾਈ ਹਮਲੇ 'ਚ 30 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ ਅਤੇ 17 ਜ਼ਖਮੀ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਅਫ਼ਗਾਨਿਸਤਾਨ ਗ੍ਰਹਿ ਮੰਤਰਾਲਾ ਨੇ ਦਿੱਤੀ ਹੈ। ਇਕ ਨਿਊਜ਼ ਏਜੰਸੀ ਨੇ ਮੰਤਰਾਲਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅਫ਼ਗਾਨਿਸਤਾਨ ਦੇ ਉੱਤਰੀ ਜੱਜਾਨ ਪ੍ਰਦੇਸ਼ ਦੀ ਰਾਜਧਾਨੀ ਸ਼ਿਬਰਘਨ ਦੇ ਬਾਹਰੀ ਇਲਾਕੇ 'ਚ ਮੁਰਗਬ ਅਤੇ ਹਸਨ ਤਬਿਨ ਪਿੰਡਾਂ 'ਚ ਜੰਗੀ ਜਹਾਜ਼ਾਂ ਵਲੋਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ 'ਚ 19 ਅੱਤਵਾਦੀ ਮਾਰੇ ਗਏ ਹਨ ਅਤੇ 15 ਹੋਰ ਜ਼ਖਮੀ ਹੋ ਗਏ ਹਨ। ਬਿਆਨ ਅਨੁਸਾਰ ਦੱਖਣੀ ਹੇਲਮੰਦ ਪ੍ਰਦੇਸ਼ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਇਲਾਕੇ 'ਚ ਹਵਾਈ ਫ਼ੌਜ ਦੇ ਹਮਲੇ 'ਚ 2 ਗੈਰ-ਅਫ਼ਗਾਨ ਅੱਤਵਾਦੀਆਂ ਸਮੇਤ 14 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋਏ ਹਨ। 

ਰਿਪੋਰਟ ਅਨੁਸਾਰ ਇਸ ਏਅਰਸਟ੍ਰਾਈਕ 'ਚ ਅੱਤਵਾਦੀਆਂ ਦੇ ਤਿੰਨ ਵਾਹਨ, 6 ਮੋਟਰਸਾਈਕਲ, 2 ਬੰਕਰ ਦੇ ਨਾਲ ਹੀ ਉਨ੍ਹਾਂ ਦੇ ਗੋਲਾ-ਬਾਰੂਦ ਬਰਬਾਦ ਹੋ ਗਏ ਹਨ। ਇਹ ਏਅਰਸਟ੍ਰਾਈਕ ਉਸ ਮੌਕੇ ਹੋ ਰਹੀ ਹੈ, ਜਦੋਂ ਤਾਲਿਬਾਨੀ ਅਫ਼ਗਾਨਿਸਤਾਨ 'ਚ ਆਪਣੇ ਹਮਲੇ ਤੇਜ਼ ਕਰ ਰਿਹਾ ਹੈ ਅਤੇ ਅਫ਼ਗਾਨਿਸਤਾਨ ਦੇ ਵੱਡੇ ਇਲਾਕੇ 'ਤੇ ਕਬਜ਼ਾ ਕਰ ਚੁੱਕਿਆ ਹੈ। ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਵਾਪਸ ਜਾਣਦੇ ਨਾਲ ਹੀ ਤਾਲਿਬਾਨ ਪੂਰੀ ਤਾਕਤ ਨਾਲ ਅਫ਼ਗਾਨ ਫ਼ੌਜੀਆਂ ਨਾਲ ਲੜ ਰਿਹਾ ਹੈ ਅਤੇ ਕਈ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਨੂੰ ਕਬਜ਼ੇ 'ਚ ਕਰਨ ਦੀ ਦਿਸ਼ਾ 'ਚ ਅੱਗੇ ਵੱਧ ਰਿਹਾ ਹੈ।


DIsha

Content Editor

Related News