ਅਫ਼ਗਾਨ ਆਸਟ੍ਰੇਲੀਅਨ ਅਤੇ ਆਸਟ੍ਰੇਲੀਅਨ ਵੀਜ਼ਾ ਧਾਰਕਾਂ ਨੇ ਸੰਘੀ ਸਰਕਾਰ ਨੂੰ ਕਾਬੁਲ ਤੋਂ ਬਾਹਰ ਕੱਢਣ ਦੀ ਕੀਤੀ ਬੇਨਤੀ

Wednesday, Aug 18, 2021 - 03:53 PM (IST)

ਪਰਥ (ਜਤਿੰਦਰ ਗਰੇਵਾਲ): ਅਫ਼ਗਾਨਿਸਤਾਨ ਵਿੱਚ ਅਰਾਜਕਤਾ ਅਤੇ ਖਤਰਨਾਕ ਸੁਰੱਖਿਆ ਸਥਿਤੀ ਆਸਟ੍ਰੇਲੀਅਨ ਫੈਡਰਲ ਸਰਕਾਰ ਦੇ ਨਿਕਾਸੀ ਮਿਸ਼ਨ ਲਈ ਸਖ਼ਤ ਚੁਣੌਤੀਆਂ ਖੜ੍ਹੀ ਕਰ ਰਹੀ ਹੈ।ਕੁਝ ਆਸਟ੍ਰੇਲੀਆਈ ਨਾਗਰਿਕ ਦੇਸ਼ ਤੋਂ ਬਾਹਰ ਲਿਜਾਣ ਵਾਲੀ ਪਹਿਲੀ ਐਮਰਜੈਂਸੀ ਉਡਾਣ ਗੁਆ ਚੁੱਕੇ ਹਨ ਕਿਉਂਕਿ ਉਹ ਹਵਾਈ ਅੱਡੇ 'ਤੇ ਪਹੁੰਚ ਨਹੀਂ ਸਕੇ ਅਤੇ ਹੁਣ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਹਵਾਈ ਅੱਡੇ 'ਤੇ ਜਾਣ ਲਈ ਪੇਸ਼ੇਵਰ ਐਸਕਾਰਟ ਮੁਹੱਈਆ ਕਰਵਾਏ।

ਅਫ਼ਗਾਨ ਆਸਟ੍ਰੇਲੀਆਈ ਲੋਕਾਂ ਦਾ ਕਹਿਣਾ ਹੈ ਕਿ ਉਹ ਚੈਕ ਪੁਆਇੰਟਾਂ 'ਤੇ ਆਪਣੀ ਆਸਟ੍ਰੇਲੀਅਨ ਨਾਗਰਿਕਤਾ ਜ਼ਾਹਰ ਕਰਨ ਤੋਂ ਡਰਦੇ ਹਨ। ਅਫ਼ਗਾਨ ਵੀਜ਼ਾ ਧਾਰਕਾਂ ਅਤੇ ਆਸਟ੍ਰੇਲੀਆਈ ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਸਟਏਲੀਆਈ ਸਰਕਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਅਫ਼ਗਾਨ ਦੁਭਾਸ਼ੀਏ ਜਿਨ੍ਹਾਂ ਨੇ ਆਸਟ੍ਰੇਲੀਆਈ ਸੈਨਿਕਾਂ ਲਈ ਕੰਮ ਕੀਤਾ ਅਤੇ ਜੋ ਦੇਸ਼ ਛੱਡਣ ਲਈ ਬੇਚੈਨ ਹਨ, ਉਹ ਵੀ ਸਰਕਾਰ ਤੋਂ ਬੇਨਤੀ ਕਰ ਰਹੇ ਹਨ ਕਿ ਉਹ ਟਰਮੀਨਲ ਦੇ ਆਲੇ ਦੁਆਲੇ ਤਾਲਿਬਾਨ ਸੁਰੱਖਿਆ ਚੌਕੀਆਂ ਨੂੰ ਸਾਫ ਕਰਨ ਵਿੱਚ ਸਹਾਇਤਾ ਕਰੇ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਕਾਬੁਲ 'ਚੋਂ 26 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਏਬੀਸੀ ਨਿਊਜ਼ ਨੇ ਇੱਕ ਅਫ਼ਗਾਨ ਆਸਟ੍ਰੇਲੀਅਨ ਨਾਲ ਗੱਲ ਕੀਤੀ ਹੈ ਜਿਸ ਨੇ ਕਿਹਾ ਕਿ ਉਸਦੀ ਮਾਂ ਅਤੇ ਭੈਣ ਦੋਵਾਂ ਨੇ ਪਹਿਲੀ ਉਡਾਣ ਲਈ ਹਵਾਈ ਅੱਡੇ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਅੱਜ ਸਵੇਰੇ 26 ਲੋਕਾਂ ਨੂੰ ਰਾਜਧਾਨੀ ਤੋਂ ਬਾਹਰ ਕੱਢਿਆਂ।ਉਨ੍ਹਾਂ ਨੇ ਦੱਸਿਆ, ਉਨ੍ਹਾਂ ਨੂੰ ਏਅਰਪੋਰਟ ਜਾਣ ਲਈ ਕਿਹਾ ਗਿਆ ਕਿਉਂਕਿ ਕੱਲ੍ਹ ਰਾਤ ਉਡਾਣ ਦਾ ਸਮਾਂ ਹੈ ਪਰ ਉਨ੍ਹਾਂ ਲਈ ਏਅਰਪੋਰਟ ਵਿੱਚ ਦਾਖਲ ਹੋਣਾ ਅਸੰਭਵ ਹੈ।

ਆਸਟ੍ਰੇਲੀਅਨ ਜਿਸਨੇ ਏਬੀਸੀ ਨਾਲ ਆਪਣੀ ਮਾਂ ਅਤੇ ਭੈਣ ਬਾਰੇ ਗੱਲ ਕੀਤੀ, ਨੇ ਕਿਹਾ ਕਿ ਉਸਨੂੰ ਨਹੀਂ ਲਗਦਾ ਕਿ ਉਹ ਬਿਨਾਂ ਸਹਾਇਤਾ ਦੇ ਜਹਾਜ਼ ਵਿੱਚ ਚੜ੍ਹ ਸਕਣਗੇ। ਇਕੋ ਇਕ ਚੀਜ਼ ਜੋ ਮਦਦ ਕਰ ਸਕਦੀ ਹੈ ਉਹ ਹੈ ਪੇਸ਼ੇਵਰ ਐਸਕੋਰਟ ਕਿਉਂਕਿ ਉਹ ਹਵਾਈ ਅੱਡੇ ਵਿਚ ਨਹੀਂ ਜਾ ਸਕਦੇ, ਉੱਥੇ ਬਹੁਤ ਹਫੜਾ-ਦਫੜੀ ਵਾਲਾ ਮਹੌਲ ਹੈ।ਅਫ਼ਗਾਨ ਸਟਾਫ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਆਸਟ੍ਰੇਲੀਆਈ ਫੌਜਾਂ ਦੇ ਨਾਲ ਕੰਮ ਕੀਤਾ ਸੀ, ਨੇ ਸੰਘੀ ਸਰਕਾਰ ਤੋਂ ਸਿੱਧਾ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਤਾਲਿਬਾਨ ਨੂੰ ਪਾਰ ਕਰਨ ਵਿੱਚ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ।


 


Vandana

Content Editor

Related News